ਨਵੀਂ ਦਿੱਲੀ- ਬਾਈਕ ਨਿਰਾਮਾਤਾ ਕੰਪਨੀ ਕਵਾਸਾਕੀ ਨੇ ਭਾਰਤ 'ਚ ਜ਼ਬਰਦਸਤ ਸਟਰੀਟ ਲੀਗਲ ਬਾਈਕ ਨਿੰਜਾ ਐਚ2 ਪੇਸ਼ ਕੀਤੀ ਹੈ ਪਰ ਇਹ ਅਧਿਕਾਰਿਕ ਤੌਰ 'ਤੇ ਮਾਰਚ 2015 'ਚ ਲਾਂਚ ਹੋਵੇਗੀ। ਭਾਰਤ 'ਚ ਇਸ ਦੀ ਆਨਰੋਡ ਕੀਮਤ 32 ਲੱਖ ਰੁਪਏ (ਐਕਸ ਸ਼ੋਅਰੂਮ) ਮੁੰਬਈ ਰੱਖੀ ਗਈ ਹੈ। ਮੁੰਬਈ 'ਚ ਕਵਾਸਾਕੀ ਡੀਲਰਸ਼ਿਪ 'ਤੇ ਇਸ ਬਾਈਕ ਲਈ 10 ਲੱਖ ਰੁਪਏ 'ਚ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਕਵਾਸਾਕੀ ਨਿੰਜਾ ਐਚ2 ਨੂੰ ਕੰਪਨੀ ਨੇ ਈ.ਆਈ.ਸੀ.ਐਮ.ਏ. ਮੋਟਰ ਸ਼ੋਅ ਦੌਰਾਨ ਪ੍ਰਦਰਿਸ਼ਤ ਕੀਤਾ ਸੀ। ਇਸ 'ਚ ਇਕ ਹੋਰ ਖਾਸ ਗੱਲ ਇਹ ਹੈ ਕਿ ਕਵਾਸਾਕੀ ਵਲੋਂ ਬਾਈਕ ਦੀ ਪਹਿਲੀ ਖੇਪ ਸਿਰਫ 5 ਬਾਈਕ ਦੀ ਹੀ ਡਿਲੀਵਰ ਹੋਵੇਗੀ। ਕੰਪਨੀ ਨੇ ਇਸ 'ਚ ਸੁਪਰਚਾਰਜਡ 998 ਸੀ.ਸੀ., ਲਿਕਵਿਡ ਕੂਲਡ ਇਨਲਾਈਨ 4 ਇੰਜਣ ਦਿੱਤਾ ਹੈ ਜੋ 197 ਐਚ.ਪੀ. ਦੀ ਜ਼ਬਰਦਸਤ ਪਾਵਰ ਜਨਰੇਟ ਕਰਦਾ ਹੈ।
ਇਸ 'ਚ ਐਡਵਾਂਸ ਟੈਕਨਾਲੋਜੀ ਫੀਚਰਸ ਦੇ ਤੌਰ 'ਤੇ ਲਾਂਚ ਕੰਟਰੋਲ, ਟ੍ਰੈਕਸ਼ਨ ਕੰਟਰੋਲ, ਇੰਜਣ ਬ੍ਰੇਕ ਕੰਟਰੋਲ, ਐਂਟੀ ਲਾਕ ਬ੍ਰੇਕਸ ਅਤੇ ਇਲੈਕਟ੍ਰੋਨਿਕ ਸਟੇਅਰਿੰਗ ਡੰਪਰ ਆਦਿ ਦਿੱਤੇ ਗਏ ਹਨ। ਇਸ ਦਾ ਕੁੱਲ ਭਆਰ 239 ਕਿਲੋਗ੍ਰਾਮ ਹੈ। ਦੇਖਣ 'ਚ ਇਹ ਬਾਈਕ ਕਾਫੀ ਹਦ ਤਕ ਕਵਾਸਾਕੀ ਨਿੰਜਾ ਐਚ2ਆਰ ਨਾਲ ਮਿਲਦੀ ਜੁਲਦੀ ਹੈ।
ਐਲ.ਜੀ. ਵੱਡੇ ਕੈਮਰੇ, ਸ਼ਕਤੀਸ਼ਾਲੀ ਬੈਟਰੀ ਵਾਲਾ ਫੋਨ ਲਾਂਚ ਕਰਨ ਦੀ ਤਿਆਰੀ 'ਚ (ਦੇਖੋ ਤਸਵੀਰਾਂ)
NEXT STORY