ਮੁੰਬਈ- ਦਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਦੀ ਵਿਕਰੀ ਨਾਲ ਮੰਗਲਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ 28 ਪੈਸੇ ਮਜ਼ਬੂਤ ਹੋ ਕੇ ਇਕ ਹਫਤੇ ਦੇ ਸਭ ਤੋਂ ਉੱਚੇ ਪੱਧਰ 63.38 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਭਾਰਤੀ ਮੁਦਰਾ ਦੀ ਦੋ ਹਫਤਿਆਂ ਦੀ ਸਭ ਤੋਂ ਵੱਡੀ ਇਕ ਰੋਜ਼ਾ ਤੇਜ਼ੀ ਸੀ। ਪਿਛਲੇ ਸੈਸ਼ਨ 'ਚ 10 ਪੈਸੇ ਟੁੱਟ ਕੇ ਇਹ 63.66 ਰੁਪਏ ਪ੍ਰਤੀ ਡਾਲਰ ਰਿਹਾ ਸੀ।
ਸੈਸ਼ਨ ਦੀ ਸ਼ੁਰੂਆਤ 'ਚ 11 ਪੈਸੇ ਟੁੱਟ ਕੇ 63.77 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ ਰੁਪਿਆ ਮਜ਼ਬੂਤ ਹੁੰਦਾ ਹੋਇਆ ਕਾਰੋਬਾਰ ਦੇ ਦੌਰਾਨ 63.30 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਗਿਆ। ਹਾਲਾਂਕਿ ਬਾਅਦ 'ਚ ਥੋੜ੍ਹਾ ਕਮਜ਼ੋਰ ਹੋ ਕੇ ਇਹ ਪਿਛਲੇ ਸੈਸ਼ਨ ਦੇ ਮੁਕਾਬਲੇ 28 ਪੈਸੇ ਮਜ਼ਬੂਤ ਹੋ ਕੇ 63.38 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ 'ਚ ਡਾਲਰ ਦੇ ਕਮਜ਼ੋਰ ਹੋਣ ਨਾਲ ਰੁਪਏ ਨੂੰ ਮਜ਼ਬੂਤੀ ਮਿਲੀ ਹੈ।
ਕਵਾਸਾਕੀ ਨੇ ਭਾਰਤ 'ਚ ਪੇਸ਼ ਕੀਤੀ 32 ਲੱਖ ਦੀ ਇਹ ਬਾਈਕ (ਦੇਖੋ ਤਸਵੀਰਾਂ)
NEXT STORY