ਨਵੀਂ ਦਿੱਲੀ- ਕੈਮਰਾ ਬਣਾਉਣ ਵਾਲੀ ਮਸ਼ਹੂਰ ਕੰਪਨੀ ਇੰਸਟਮੈਨ ਕੋਡਕ ਵੀ ਹੁਣ ਸਮਾਰਟਫੋਨ ਮਾਰਕੀਟ 'ਚ ਆ ਚੁੱਕੀ ਹੈ। ਕੰਪਨੀ ਆਪਣਾ ਪਹਿਲੀ ਹੀ ਫੋਨ 4ਜੀ ਟੈਕਨਾਲੋਜੀ ਦੇ ਨਾਲ ਲੈ ਕੇ ਆਈ ਹੈ। ਇਹ ਫੋਨ ਐਂਡਰਾਇਡ ਓ.ਐਸ. 'ਤੇ ਕੰਮ ਕਰਦਾ ਹੈ। ਇਸ ਦੇ ਇਲਾਵਾ ਕੰਪਨੀ ਇਕ ਟੈਬਲੇਟ ਵੀ ਲੈ ਕੇ ਆਈ ਹੈ ਜੋ ਐਂਡਰਾਇਡ 'ਤੇ ਹੀ ਕੰਮ ਕਰਦਾ ਹੈ।
ਹਾਲਾਂਕਿ ਫਿਲਹਾਲ ਇਸ ਕੋਡਕ ਸਮਾਰਟਫੋਨ ਦੀ ਕੀਮਤ ਦੇ ਬਾਰੇ 'ਚ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਇਹ ਇਕ ਬਜਟ ਸਮਾਰਟਫੋਨ ਹੋਵੇਗਾ। ਇਸ ਨੂੰ ਮਾਈਕਰੋਮੈਕਸ ਦੇ ਯੂ ਯੂਰੇਕਾ 4ਜੀ ਸਮਾਰਟਫੋਨ ਦੀ ਟੱਕਰ ਦਾ ਮੰਨਿਆ ਜਾ ਰਿਹਾ ਹੈ। ਇਸ ਫੋਨ ਨੂੰ 6 ਤੋਂ 9 ਜਨਵਰੀ ਨੂੰ ਯੂ.ਐਸ. ਦੇ ਲਾਸ ਵੇਗਾਸ 'ਚ ਆਯੋਜਿਤ ਹੋ ਰਹੇ ਕੰਜ਼ਿਊਮਰ ਇਲੈਕਟ੍ਰੋਵਿਕਸ ਸ਼ੋਅ ਦੌਰਾਨ ਡਿਸਪਲੇ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਫੋਨ 'ਚ ਆਪਣੀ ਜ਼ਬਰਦਸਤ ਕੈਮਰਾ ਟੈਕਨਾਲੋਜੀ ਦਿੱਤੀ ਹੈ, ਜਿਸ ਨਾਲ ਇਹ 41 ਮੈਗਾਪਿਕਸਲ ਕੈਮਰੇ ਵਾਲੇ ਨੋਕਿਆ ਲੂਮਿਆ 1020 ਤੋਂ ਵੀ ਵੱਧ ਸ਼ਾਨਦਾਰ ਹੋਵੇਗਾ।
ਸੁਵੇਨ ਲਾਈਫ ਸਾਈਂਸਿਜ਼ ਨੂੰ ਨਰਵਸ ਸਿਸਟਮ ਦੀ ਦਵਾਈ 'ਤੇ ਪੇਟੇਂਟ
NEXT STORY