ਨਵੀਂ ਦਿੱਲੀ- ਸਪਾਈਸ ਨੇ ਆਪਣਾ ਨਵਾਂ ਸਟੇਲਰ 440 ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਦੀ ਵੈਬਸਾਈਟ 'ਤੇ ਇਸ ਨੂੰ 5429 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਕੰਪਨੀ ਦੀ ਈ-ਕਾਮਰਸ ਸਾਈਟ ਸੈਹੋਲਿਕ 'ਤੇ ਸਪਾਈਸ ਸਟੇਲਰ 440 4199 ਰੁਪਏ ਦੀ ਡਿਸਕਾਊਂਟ ਕੀਮਤ 'ਤੇ ਉਪਲੱਬਧ ਹੈ। ਇਸ ਤੋਂ ਲੱਗ ਰਿਹਾ ਹੈ ਕਿ ਉਹ ਹੀ ਇਸ ਫੋਨ ਦਾ ਮਾਰਕੀਟ ਆਪ੍ਰੇਟਿੰਗ ਪ੍ਰਾਈਸ ਹੋਵੇਗਾ।
ਇਹ ਫੋਨ ਡਿਊਲ ਫਰੰਟ ਸਪੀਕਰਸ, ਐਨਾਲੋਗ ਟੀ.ਵੀ. ਕੈਪੇਬਿਲਿਟੀ ਨੂੰ ਸਪੋਰਟ ਕਰਦਾ ਹੈ। ਇਹ ਡਿਊਲ ਸਿਮ ਫੋਨ ਐਂਡਰਾਇਡ 4.4 ਕਿਟਕੈਟ 'ਤੇ ਚੱਲਦਾ ਹੈ। ਇਸ 'ਚ 4 ਇੰਚ ਡਬਲਯੂ.ਵੀ.ਜੀ.ਏ. ਟੀ.ਐਫ.ਟੀ. ਐਲ.ਸੀ.ਡੀ. ਡਿਸਪਲੇ, 1 ਗੀਗਾਹਾਰਟਜ਼ ਡਿਊਲ ਕੋਰ ਪ੍ਰੋਸੈਸਰ, 512 ਐਮ.ਬੀ. ਰੈਮ, 4 ਜੀ.ਬੀ. ਇੰਟਰਨਲ ਮੈਮੋਰੀ, 32 ਜੀ.ਬੀ. ਤਕ ਦਾ ਮਾਈਕਰੋ ਐਸ.ਡੀ. ਕਾਰਡ ਸਲਾਟ, ਐਲ.ਈ.ਡੀ. ਫਲੈਸ਼ ਦੇ ਨਾਲ 3.2 ਮੈਗਾਪਿਕਸਲ ਰਿਅਰ ਕੈਮਰਾ ਅਤੇ 1.3 ਮੈਗਾਪਿਕਸਲ ਫਰੰਟ ਕੈਮਰਾ ਵਰਗੇ ਫੀਚਰਸ ਹਨ।
ਸੈਮਸੰਗ ਗਲੈਕਸੀ ਨੋਟ ਐੱਜ ਦਾ ਪ੍ਰੀ-ਆਰਡਰ ਸ਼ੁਰੂ
NEXT STORY