ਮੁੰਬਈ- ਸਾਰੇ ਦਿਨ 'ਚ ਸਪਾਟ ਕਾਰੋਬਾਰ ਕਰਨ ਤੋਂ ਬਾਅਦ ਸਾਲ ਦੇ ਅਖੀਰਲੇ ਕਾਰੋਬਾਰੀ ਸੈਸ਼ਨ ਦਾ ਅੰਤ ਬੜ੍ਹਤ ਦੇ ਨਾਲ ਹੋਇਆ ਹੈ। ਸੈਂਸੈਕਸ 'ਚ ਲਗਭਗ 100 ਅੰਕਾਂ ਦੀ ਤੇਜ਼ੀ ਤੋਂ ਬਾਅਦ 27500 ਦੇ ਠੀਕ ਹੇਠਾਂ ਤਾਂ ਨਿਫਟੀ 8300 ਦੇ ਲਗਭਗ ਬੰਦ ਹੋਣ 'ਚ ਕਾਮਯਾਬ ਰਿਹਾ ਹੈ। ਮਿਡਕੈਪ ਅਤੇ ਸਮਾਲਕੈਪ ਸ਼ੇਅਰ 1 ਫੀਸਦੀ ਤੋਂ ਜ਼ਿਆਦਾ ਚੜ੍ਹ ਕੇ ਬੰਦ ਹੋਏ ਹਨ।
ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੈਕਸ 895.88 ਅੰਕ ਯਾਨੀ ਕਿ 0.35 ਫੀਸਦੀ ਦੀ ਬੜ੍ਹਤ ਦੇ ਨਾਲ 27499 ਦੇ ਪੱਧਰ 'ਤੇ ਬੰਦ ਹੋਇਆ। ਜਦੋਂਕਿ ਐੱਨ.ਐੱਸ.ਈ. ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਇੰਡੈਕਸ ਨਿਫਟੀ 34.45 ਅੰਕ ਯਾਨੀ ਕਿ 0.42 ਫੀਸਦੀ ਚੜ੍ਹ ਕੇ 8282 ਦੇ ਪੱਧਰ 'ਤੇ ਬੰਦ ਹੋਇਆ।
ਬਾਜ਼ਾਰ 'ਚ ਆਟੋ ਸ਼ੇਅਰਾਂ 'ਚ ਸਾਰੇ ਦਿਨ ਗਿਰਾਵਟ ਅੰਤ ਵਿਚ ਵੀ ਖਤਮ ਨਹੀਂ ਹੋਈ ਅਤੇ ਆਟੋ ਸ਼ੇਅਰ 0.28 ਫੀਸਦੀ ਦੀ ਗਿਰਾਵਟ ਦੇ ਨਾਲ ਬੰਦ ਹੋਏ। ਰੀਅਲਟੀ ਅਤੇ ਪਾਵਰ ਸ਼ੇਅਰਾਂ 1 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਦੇ ਨਾਲ ਬੰਦ ਮਿਲੇ। ਕੰਜ਼ਿਊਮਰ ਡਿਊਰੇਬਲਸ ਸ਼ੇਅਰ ਲਗਭਗ 1 ਫੀਸਦੀ ਚੜ੍ਹ ਕੇ ਬੰਦ ਹੋਏ। ਆਇਲ ਐਂਡ ਗੈਸ, ਹੈਲਥ ਕੇਅਰ ਸ਼ੇਅਰ 0.7 ਫੀਸਦੀ ਅਤੇ ਟੈਕਨਾਲੋਜੀ ਸ਼ੇਅਰ 0.68 ਫੀਸਦੀ ਦੀ ਤੇਜ਼ੀ ਦੇ ਨਾਲ ਬੰਦ ਹੋਏ। ਕੈਪੀਟਲ ਗੁਡਸ ਅਤੇ ਮੈਟਲ ਸ਼ੇਅਰ 0.5 ਫੀਸਦੀ ਤੋਂ ਜ਼ਿਆਦਾ ਦੀ ਬੜ੍ਹਤ ਦੇ ਨਾਲ ਬੰਦ ਹੋਏ।
ਸਪਾਈਸ ਸਟੇਲਰ 440 ਲਾਂਚ, ਕੀਮਤ 5429 ਰੁਪਏ
NEXT STORY