ਨਵੀਂ ਦਿੱਲੀ- ਦੇਸ਼ 'ਚ 4ਜੀ ਸੇਵਾਵਾਂ ਦੇ ਤੇਜ਼ੀ ਨਾਲ ਪ੍ਰਸਾਰ ਦੇ ਮੱਦੇਨਜ਼ਰ ਮੋਬਾਈਲ ਨਿਰਮਾਤਾ ਕੰਪਨੀ ਲੇਨੋਵੋ ਦੇਸ਼ 'ਚ ਇਕ ਸਸਤਾ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਇਸ ਦੇ ਜ਼ਰੀਏ ਮਾਈਕਰੋਮੈਕਸ ਯੂਰੇਕਾ ਅਤੇ ਰੈਡਮੀ ਨੋਟ ਨੂੰ ਟੱਕਰ ਦੇਣਾ ਚਾਹੁੰਦੀ ਹੈ। ਸਮਝਿਆ ਜਾਂਦਾ ਹੈ ਕਿ ਇਹ ਫੋਨ ਚੀਨ 'ਚ ਹੀ ਬਣੇਗਾ ਅਤੇ ਇਸ 'ਚ 410 ਕਵਾਡ ਕੋਰ ਪ੍ਰੋਸੈਸਰ ਹੋਵੇਗਾ। ਜਿਸ ਨਾਲ ਐਲ.ਟੀ.ਈ. ਸਪੋਰਟ ਹੋਵੇਗਾ।
ਇਸ ਦੀ ਸਕਰੀਨ 5 ਇੰਚ ਦੀ ਹੋਵੇਗੀ ਅਤੇ ਇਹ ਹਾਈ ਡੈਫੀਨੇਸ਼ਨ ਰੈਜ਼ੇਲਿਊਸ਼ਨ ਵਾਲਾ ਹੋਵੇਗਾ। ਇਹ ਐਂਡਰਾਇਡ ਆਧਾਰਿਤ ਸਮਾਰਟਫੋਨ ਹੋਵੇਗਾ। ਇਸ ਦੀ ਰੈਮ 1 ਜੀ.ਬੀ. ਹੋਵੇਗੀ। ਦੱਸਿਆ ਜਾਂਦਾ ਹੈ ਕਿ ਕੰਪਨੀ ਇਸ 'ਚ 8 ਮੈਗਾਪਿਕਸਲ ਰਿਅਰ ਕੈਮਰਾ ਵੀ ਰੱਖੇਗੀ। ਇਸ ਦੀ ਕੀਮਤ ਦੇ ਬਾਰੇ 'ਚ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ਪਰ ਸਮਝਿਆ ਜਾਂਦਾ ਹੈ ਕਿ ਇਹ 10000 ਰੁਪਏ ਤੋਂ ਘੱਟ ਹੋਵੇਗੀ। ਕੰਪਨੀ ਇਸ ਤਰ੍ਹਾਂ ਕਰਕੇ ਬਾਜ਼ਾਰ 'ਤੇ ਆਪਣੀ ਪਕੜ ਬਣਾਏ ਰੱਖਣਾ ਚਾਹੁੰਦੀ ਹੈ।
ਬੜ੍ਹਤ ਦੇ ਨਾਲ ਬਾਜ਼ਾਰ ਬੰਦ, ਸੈਂਸੈਕਸ 27500 ਦੇ ਹੇਠਾਂ
NEXT STORY