ਨਵੀਂ ਦਿੱਲੀ- ਵਿਦੇਸ਼ੀ ਬਾਜ਼ਾਰਾਂ 'ਚ ਪੀਲੀ ਧਾਤ ਦੇ ਲਗਭਗ ਸਥਿਰ ਰਹਿਣ ਦੇ ਵਿਚਾਲੇ ਸਾਲ ਦੇ ਅੰਤਿਮ ਦਿਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 50 ਰੁਪਏ ਚੜ੍ਹ ਕੇ 27200 ਰੁਪਏ ਪ੍ਰਤੀ 10 ਗ੍ਰਾਮ ਬੋਲਿਆ ਗਿਆ ਅਤੇ ਚਾਂਦੀ 350 ਰੁਪਏ ਉਛਲ ਕੇ 37000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।
ਸਿੰਗਾਪੁਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੋ ਹਫਤੇ ਦੇ ਸਭ ਤੋਂ ਉੱਚੇ ਪੱਧਰ 1209.9 ਡਾਲਰ ਪ੍ਰਤੀ ਔਂਸ 'ਤੇ ਪਹੁੰਚਿਆ ਸੋਨਾ ਬੁੱਧਵਾਰ ਨੂੰ 0.07 ਫੀਸਦੀ ਦੀ ਮਾਮੂਲੀ ਗਿਰਾਵਟ ਦੇ ਨਾਲ 1199 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਪਿਛਲੇ ਸੈਸ਼ਨ 'ਚ ਕਾਰੋਬਾਰ ਦੀ ਸਮਾਪਤੀ 'ਤੇ ਇਸ 'ਚ 1.5 ਫੀਸਦੀ ਦੀ ਤੇਜ਼ੀ ਰਹੀ ਸੀ। ਅਮਰੀਕੀ ਸੋਨਾ ਵਾਅਦਾ ਵੀ 0.08 ਫੀਸਦੀ ਉਤਰ ਕੇ 1199.4 ਡਾਲਰ ਪ੍ਰਤੀ ਔਂਸ ਬੋਲਿਆ ਗਿਆ।
ਬਾਜ਼ਾਰ ਸੂਤਰਾਂ ਨੇ ਦੱਸਿਆ ਕਿ ਯੂਰੋ ਜ਼ੋਨ 'ਚ ਯੂਨਾਨ ਦੇ ਆਰਥਿਕ ਭਵਿਖ ਨੂੰ ਲੈ ਕੇ ਚਿੰਤਾ ਨਾਲ ਸ਼ੇਅਰ ਬਾਜ਼ਾਰਾਂ 'ਚ ਬਿਕਵਾਲੀ ਦੇਖੀ ਗਈ ਅਤੇ ਨਿਵੇਸ਼ਕਾਂ ਨੇ ਸੁਰੱਖਿਅਤ ਧਾਤੂ ਸੋਨੇ ਦਾ ਰੁਖ ਕੀਤਾ। ਹਾਲਾਂਕਿ ਅਮਰੀਕੀ ਡਾਲਰ ਦੀ ਮਜ਼ਬੂਤੀ ਨੇ ਪੀਲੀ ਧਾਤ ਦੀ ਤੇਜ਼ੀ 'ਤੇ ਰੋਕ ਲਗਾਈ ਰੱਖੀ। ਸਿੰਗਾਪੁਰ 'ਚ ਚਾਂਦੀ 'ਚ 0.92 ਫੀਸਦੀ ਦੀ ਗਿਰਾਵਟ ਰਹੀ ਅਤੇ ਇਹ 16.11 ਡਾਲਰ ਪ੍ਰਤੀ ਔਂਸ 'ਤੇ ਆ ਗਈ।
ਲੇਨੋਵੋ ਤੁਹਾਡੇ ਲਈ ਲਿਆਏਗੀ ਜਲਦ ਸਸਤਾ 4ਜੀ ਸਮਾਰਟਫੋਨ
NEXT STORY