ਸਿੰਗਾਪੁਰ- ਅਮਰੀਕੀ ਸਪਲਾਈ ਰਿਪੋਰਟ ਤੋਂ ਪਹਿਲੇ ਕੱਚਾ ਤੇਲ ਹੋਰ ਹੇਠਾਂ ਆਇਆ। ਵਿਸ਼ਲੇਸ਼ਕਾਂ ਨੇ ਨਵੇਂ ਸਾਲ 'ਚ ਕੀਮਤ 'ਚ ਸੁਧਾਰ ਦਾ ਅੰਦਾਜ਼ਾ ਲਗਾਇਆ ਹੈ। ਜ਼ਿਕਰਯੋਗ ਹੈ ਕਿ ਕੱਚੇ ਤੇਲ ਦੀ ਕੀਮਤ 'ਚ ਜੂਨ ਦੇ ਮੁਕਾਬਲੇ ਲਗਭਗ 50 ਫੀਸਦੀ ਦੀ ਗਿਰਾਵਟ ਦਰਜ ਹੋਈ ਹੈ। ਫਰਵਰੀ ਦੀ ਡਿਲੀਵਰੀ ਦੇ ਲਈ ਅਮਰੀਕੀ ਬੇਂਚਮਾਰਕ ਵੈੱਸਟ ਟੈੱਕਸਾਸ ਇੰਟਰਮੀਡੀਅਟ 38 ਸੇਂਟ ਫਿਸਲ ਕੇ 53.74 ਡਾਲਰ ਜਦੋਂਕਿ ਇਸੇ ਮਹੀਨੇ ਦੀ ਡਿਲੀਵਰੀ ਦੇ ਲਈ ਬ੍ਰੇਂਟ 49 ਸੇਂਟ ਘੱਟ ਕੇ 57.41 ਡਾਲਰ 'ਤੇ ਆ ਗਿਆ। ਨਵੇਂ ਸਾਲ ਦੇ ਪਹਿਲੇ ਦਿਨ ਦੀ ਛੁੱਟੀ ਤੋਂ ਪਹਿਲੇ ਕਾਰੋਬਾਰ ਬਹੁਤ ਘੱਟ ਹੋਇਆ ਹੈ। ਜਾਪਾਨ, ਇੰਡੋਨੇਸ਼ੀਆ, ਫਿਲੀਪੀਨ, ਦੱਖਣੀ ਕੋਰੀਆ ਅਤੇ ਥਾਈਲੈਂਡ ਬੁੱਧਵਾਰ ਨੂੰ ਬੰਦ ਹਨ।
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਰਹੀ ਤੇਜ਼ੀ, ਜਾਣੋ ਅੱਜ ਦੇ ਭਾਅ
NEXT STORY