ਵਾਸ਼ਿੰਗਟਨ- ਅਮਰੀਕੀ ਪੁਲਾੜ ਏਜੰਸੀ ਨਾਸਾ ਪੁਲਾੜ 'ਚ ਇਕ ਅਜਿਹੇ ਰਿਮੋਟ ਸੈਂਸਿੰਗ ਯੰਤਰ ਸਥਾਪਿਤ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਸਥਿਰਤਾ ਨਾਲ ਧਰਤੀ 'ਤੇ ਨਮੀ ਨੂੰ ਮਾਪੇਗਾ। ਸਵਾਇਲ ਮੁਆਇਸਚਰ ਐਕਟਿਵ ਪੈਸਿਵ (ਸਮੈਪ) ਨਾਂ ਦੇ ਯੰਤਰ ਨੂੰ 29 ਜਨਵਰੀ ਨੂੰ ਸਥਾਪਿਤ ਕੀਤਾ ਜਾਵੇਗਾ।
ਇਸ ਯੰਤਰ 'ਚ ਇਕ ਰਡਾਰ, ਇਕ ਰੇਡੀਓਮੀਟਰ ਅਤੇ ਇਕ ਵੱਡਾ ਐਂਟੀਨਾ ਹੈ। ਰਿਮੋਟ ਸੈਂਸਿੰਗ ਯੰਤਰ ਨੂੰ ਉਸ ਸਮੇਂ 'ਐਕਟਿਵ' ਕਿਹਾ ਜਾਂਦਾ ਹੈ, ਜਦੋਂ ਉਹ ਖੁਦ ਦਾ ਸਿਗਨਲ ਛੱਡਦੇ ਹਨ ਪਰ ਜਦੋਂ ਉਹ ਮੌਜੂਦ ਸਿਗਨਲ ਨੂੰ ਰਿਕਾਰਡ ਕਰਦੇ ਹਨ ਤਾਂ ਉਨ੍ਹਾਂ ਨੂੰ 'ਪੈਸਿਵ' ਕਿਹਾ ਜਾਂਦਾ ਹੈ।
ਇੰਟਰਨੈਟ ਐਕਸਪਲੋਰਰ ਨੂੰ ਬੰਦ ਕਰੇਗਾ ਮਾਈਕਰੋਸਾਫਟ!
NEXT STORY