ਨਿਊਯਾਰਕ— ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਫੌਜੀ ਜੋੜੇ ਦੇ ਵਿਆਹ ਵਿਚ ਅੜਿੱਕਾ ਪਾਉਣ ਲਈ ਮੁਆਫੀ ਮੰਗੀ ਹੈ। ਨੈਟਲੀ ਹਿਮਰ ਅਤੇ ਐਡਵਰਡ ਮੌਲੇ ਨਾਂ ਦਾ ਇਹ ਜੋੜਾ ਕਾਈਲੁਆ ਦੇ ਇਕ ਗੋਲਫ ਕੋਰਸ ਵਿਚ ਵਿਆਹ ਕਰਨ ਵਾਲਾ ਸੀ। ਲਾੜਾ ਤੇ ਲਾੜੀ ਦੋਵੇਂ ਅਮਰੀਕੀ ਫੌਜ ਵਿਚ ਕੈਪਟਨ ਹਨ। ਉਨ੍ਹਾਂ ਨੇ ਸਮੁੰਦਰ ਕੰਢੇ ਬਣੇ ਇਸ ਖੂਬਸੂਰਤ ਗੋਲਫ ਕੋਰਸ ਵਿਚ ਵਿਆਹ ਦੀ ਰਿਹਰਸਲ ਵੀ ਕਰ ਲਈ ਸੀ। ਪਰ ਇਕ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਦਸਿਆ ਗਿਆ ਕਿ ਉਨ੍ਹਾਂ ਨੂੰ ਥਾਂ ਬਦਲਣੀ ਹੋਵੇਗੀ। ਅਜਿਹਾ ਇਸ ਲਈ ਹੋਇਆ ਕਿਉਂਕਿ ਓਬਾਮਾ ਅਤੇ ਉਨ੍ਹਾਂ ਦੇ ਦੋਸਤ ਉਥੇ ਗੋਲਫ ਖੇਡਣਾ ਚਾਹੁੰਦੇ ਸਨ।
ਧਰਤੀ 'ਤੇ ਨਮੀ ਨੂੰ ਮਾਪਣ ਲਈ ਨਾਸਾ ਨੇ ਬਣਾਇਆ ਨਵਾਂ ਯੰਤਰ
NEXT STORY