ਨਿਊਯਾਰਕ— ਮਾਹਿਰਾਂ ਦੀ ਇਕ ਟੀਮ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪੱਛਮੀ ਅਫਰੀਕਾ 'ਚ ਇਬੋਲਾ ਬੀਮਾਰੀ ਦਾ ਕਿਸ ਤਰ੍ਹਾਂ ਪ੍ਰਸਾਰ ਹੋਇਆ। ਉਨ੍ਹਾਂ ਨੂੰ ਸ਼ੱਕ ਹੈ ਕਿ ਇਕ ਖੋਖਲੇ ਰੁਖ 'ਤੇ ਇਬੋਲਾ ਨਾਲ ਇਨਫੈਕਟਿਡ ਚਮਗਿੱਦੜ ਰਹਿੰਦੇ ਸਨ ਅਤੇ ਉਥੇ ਇਕ ਬੱਚਾ ਖੇਡ ਰਿਹਾ ਸੀ, ਜਿਸ ਤੋਂ ਸ਼ਾਇਦ ਉਸ ਨੂੰ ਇਨਫੈਕਸ਼ਨ ਹੋ ਗਈ। ਮਾਹਿਰ ਦੱਖਣੀ-ਪੂਰਬੀ ਗਿਨੀ 'ਚ ਉਸ ਇਲਾਕੇ ਦੀ ਪੜਤਾਲ ਕਰ ਰਹੇ ਹਨ ਜਿਥੇ 2 ਸਾਲਾ ਏਮਿਲੀ ਓਆਮੌਨੇ ਇਕ ਸਾਲ ਪਹਿਲਾਂ ਬੀਮਾਰ ਹੋਈ ਸੀ ਅਤੇ ਫਿਰ ਉਸ ਦੀ ਮੌਤ ਹੋ ਗਈ ਸੀ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਬੋਲਾ ਬੀਮਾਰੀ ਦਾ ਇਹ ਪਹਿਲਾਂ ਮਾਮਲਾ ਸੀ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗ ਸਕਿਆ ਸੀ। ਮਾਹਿਰਾਂ ਨੇ ਕਲ ਪ੍ਰਕਾਸ਼ਿਤ ਇਕ ਖੋਜ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਜਿਹੜੇ ਚਮਗਿੱਦੜਾਂ ਦੀ ਜਾਂਚ ਕੀਤੀ, ਉਨ੍ਹਾਂ ਵਿਚ ਇਬੋਲਾ ਵਾਇਰਸ ਨਹੀਂ ਮਿਲਿਆ।
ਵਿਆਹ 'ਚ ਅੜਿੱਕਾ ਪਾਉਣ ਲਈ ਓਬਾਮਾ ਨੇ ਮੰਗੀ ਮੁਆਫੀ
NEXT STORY