ਬੀਜਿੰਗ— ਚੀਨ ਦੇ ਸ਼ੰਘਾਈ ਸ਼ਹਿਰ ਵਿਚ ਪ੍ਰਸਿੱਧ ਟੂਰਿਸਟ ਸਥਾਨ ਬੂੰਡ ਵਿਚ ਦੇਰ ਰਾਤ ਨਵੇਂ ਸਾਲ ਦੇ ਸੁਆਗਤ 'ਚ ਆਯੋਜਿਤ ਇਕ ਉਤਸਾਵ ਦੌਰਾਨ ਭੱਜਦੌੜ ਮਚ ਜਾਣ ਨਾਲ ਕਰੀਬ 35 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 42 ਹੋਰ ਜ਼ਖਮੀ ਹੋ ਗਏ। ਚੀਨ ਦੀਆਂ ਖਬਰ ਏਜੰਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਤਸਵ ਵਿਚ ਲੋਕਾਂ ਦੀ ਭਾਰੀ ਭੀੜ ਜਮਾ ਸੀ, ਉਦੋਂ ਹੀ ਅਚਾਨਕ ਭੱਜਦੌੜ ਮਚ ਗਈ। ਜ਼ਖਮੀਆਂ ਵਿਚ ਜ਼ਿਆਦਾਤਰ ਵਿਦਿਆਰਥੀ ਹਨ। ਭੱਜਦੌੜ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਟਵਿੱਟਰ 'ਤੇ ਦਿਖਾਈ ਗਈਆਂ ਫੋਟੋਆਂ ਵਿਚ ਆਯੋਜਨ ਸਥਾਨ 'ਤੇ ਲੋਕਾਂ ਦੀ ਭੀੜ ਦਿਖਾਈ ਦੇ ਰਹੀ ਹੈ। ਕੁਝ ਫੋਟੋਆਂ ਵਿਚ ਬਚਾਅਕਰਮੀਆਂ ਨੂੰ ਲੋਕਾਂ ਨੂੰ ਬਚਾਉਂਦੇ ਹੋਏ ਅਤੇ ਜ਼ਖਣੀਆਂ ਨੂੰ ਲਿਜਾਣ ਲਈ ਐਂਬੂਲਸ ਖੜ੍ਹੀ ਦਿਖਾਈ ਗਈ ਹੈ।
ਚਮਗਿੱਦੜ ਨਾਲ ਇਨਫੈਕਟਿਡ ਹੋਇਆ ਇਬੋਲਾ ਦਾ ਪਹਿਲਾ ਮਰੀਜ਼
NEXT STORY