ਲਾਸ ਏਂਜਲਸ— ਸੋਨੀ ਪਿਕਚਰਸ ਨੇ ਜਨਤਾ ਦੇ ਮੰਗ ਦੇ ਆਧਾਰ 'ਤੇ ਆਪਣੀ ਵਿਵਾਦਤ ਫਿਲਮ 'ਦਿ ਇੰਟਰਵਿਊ' ਦੇ ਪ੍ਰਸਾਰਣ ਨੂੰ ਵਧਾ ਦਿੱਤਾ ਹੈ ਅਤੇ ਹੁਣ ਇਹ ਫਿਲਮ ਪਹਿਲਾਂ ਨਾਲੋਂ ਵੀ ਜ਼ਿਆਦਾ ਸਿਨੇਮਾਘਰਾਂ ਵਿਚ ਦਿਖਾਈ ਜਾਵੇਗੀ। ਸੋਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਫਿਲਮ ਵਾਲਮਾਰਟ ਸਟੋਰਸ ਵੁਡੁ ਅਤੇ ਸੋਨੀ ਪਲੇਸਸਟੇਸ਼ਨ ਨੈੱਟਵਰਕ ਦੇ ਮਾਧਿਅਮ ਨਾਲ ਵੇਚੀ ਜਾਵੇਗੀ। ਅਮਰੀਕੀ ਕੇਬਲ, ਸੈਟੇਲਾਈਟ ਅਤੇ ਟੈਲੀਕਮਿਊਨੀਕੇਸ਼ਨ ਮਲਿਕ 'ਦਿ ਇੰਟਰਵਿਊ' ਨੂੰ ਗਾਹਕਾਂ ਨੂੰ ਉਪਲੱਬਧ ਕਰਵਾ ਸਕਦੇ ਹਨ। ਇਹ ਫਿਲਮ ਸ਼ੁੱਕਰਵਾਰ ਨੂੰ 580 ਤੋਂ ਜ਼ਿਆਦਾ ਨਿੱਜੀ ਸਿਨੇਮਾਘਰਾਂ ਵਿਚ ਦਿਖਾਈ ਜਾਵੇਗੀ।
ਸੋਨੀ ਨੇ 17 ਦਸੰਬਰ ਨੂੰ ਹੈਕਰਾਂ ਦੀ ਧਮਕੀ ਤੋਂ ਬਾਅਦ ਇਸ ਫਿਲਮ ਦੀ ਰਿਲੀਜ਼ ਨੂੰ ਰੋਕ ਦਿੱਤਾ ਸੀ। ਇਹ ਫਿਲਮ ਕ੍ਰਿਸਮਸ ਨੂੰ ਰਿਲੀਜ਼ ਕੀਤੀ ਜਾਣੀ ਸੀ। ਸਿਨੇਮਾਘਰਾਂ ਨੇ ਵੀ ਇਸ ਫਿਲਮ ਨੂੰ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਲਮ ਨੂੰ ਆਨਲਾਈਨ ਰਿਲੀਜ਼ ਕਰ ਦਿੱਤਾ ਗਿਆ ਅਤੇ ਫਿਲਮ ਨੇ ਚਾਰ ਦਿਨਾਂ ਵਿਚ 15 ਮਿਲੀਅਨ ਡਾਲਰ ਦੀ ਰਿਕਾਰਡ ਕਮਾਈ ਕੀਤੀ। 'ਦਿ ਇੰਟਰਵਿਊ' ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਕਤਲ ਦੀ ਸਾਜ਼ਿਸ਼ 'ਤੇ ਆਧਾਰਤ ਫਿਲਮ ਹੈ।
ਇਸ ਫਿਲਮ ਨੂੰ ਲੈ ਕੇ ਹੈਕਰਾਂ ਨੇ ਸੋਨੀ 'ਤੇ ਸਾਈਬਰ ਹਮਲਾ ਕੀਤਾ ਸੀ। ਰਿਲੀਜ਼ ਟਾਲਣ ਦੇ ਫੈਸਲੇ ਤੋਂ ਬਾਅਦ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹਾਲੀਵੁੱਡ ਤੋਂ ਮਿਲੀਆਂ ਆਲੋਚਨਾਵਾਂ ਤੋਂ ਬਾਅਦ ਸੋਨੀ ਨੇ ਫਿਲਮ ਨੂੰ 331 ਨਿੱਜੀ ਸਿਨੇਮਾਘਰਾਂ ਅਤੇ ਆਨਲਾਈਨ ਪ੍ਰਸਾਰਤ ਕਰਨ ਦਾ ਫੈਸਲਾ ਕੀਤਾ।
ਚੀਨ ਵਿਚ ਨਵੇਂ ਸਾਲ ਦੇ ਜਸ਼ਨ 'ਚ ਭੱਜਦੌੜ, 35 ਦੀ ਮੌਤ (ਦੇਖੋ ਤਸਵੀਰਾਂ)
NEXT STORY