ਹਾਂਗਕਾਂਗ— ਹਾਂਗਕਾਂਗ ਦੇ ਗੁਆਂਗਡੋਂਗ ਦੇ ਦੱਖਣੀ ਸੂਬੇ ਵਿਚ ਮੁਰਗੇ ਅਤੇ ਮੁਰਗੀਆਂ ਵਿਚ ਬਰਡ ਫਲੂ ਐੱਚ. 7 ਵਾਇਰਸ ਮਿਲਣ ਤੋਂ ਬਾਅਦ 15 ਹਜ਼ਾਰ ਮੁਰਗੇ ਅਤੇ ਮੁਰਗੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਦਰਾਮਦ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਮੁਰਗੀ ਪਾਲਣ ਦੀ ਉਸ ਥੋਕ ਮਾਰਕੀਟ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ, ਜਿੱਥੇ ਇਸ ਵਾਇਰਸ ਨੂੰ ਪਾਇਆ ਸੀ।
ਖੁਰਾਕ ਅਤੇ ਸਿਹਤ ਸਕੱਤਰ ਨੂੰ ਵਿੰਗ ਨੇ ਕਿਹਾ ਇਹ ਵਾਇਰਸ ਚੂਚਿਆਂ ਤੋਂ ਫੈਲਿਆਂ ਹੈ, ਜੋ ਸਰਹੱਦ ਪਾਰ ਹੁਈਝੋਊ ਸ਼ਹਿਰ ਤੋਂ ਹਾਂਗਕਾਂਗ ਆਇਆ। ਖੇਤੀਬਾੜੀ, ਮੱਛੀਆਂ ਅਤੇ ਕੁਦਰਤੀ ਸੁਰੱਖਿਆ ਵਿਭਾਗ ਨੇ ਸਾਰੀਆਂ ਥੋਕ ਮਾਰਕੀਟਾਂ ਨੂੰ ਦੇ ਮੁਰਗਿਆਂ ਅਤੇ ਮੁਰਗੀਆਂ ਨੂੰ ਮਾਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਮੁਰਗੇ, ਮੁਰਗੀਆਂ ਨੂੰ ਕਾਲੇ ਥੈਲਿਆਂ ਵਿਚ ਕਾਰਬਨ ਡਾਈਆਕਸਾਈਡ ਪਾ ਕੇ ਮਾਰਿਆ ਜਾਵੇ। ਵਿੰਗ ਨੇ ਕਿਹਾ ਕਿ ਵਿਭਾਗ ਨੇ 29 ਰਜਿਸਟਰਡ ਫਾਰਮਾਂ ਦਾ ਨਿਰੀਖਣ ਕੀਤਾ, ਜਿਸ ਵਿਚ ਕੋਈ ਵੀ ਐੱਚ. 7 ਵਾਇਰਸ ਨਾਲ ਪ੍ਰਭਾਵਿਤ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਪਹਿਲਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਕ ਮਹਿਲਾ ਬਰਡ ਫਲੂ ਦੇ ਕਾਰਨ ਬੀਮਾਰ ਪੈ ਗਈ। ਉਸ ਨੇ ਸ਼ੇਨਝੇਨ ਦੇ ਦੱਖਣੀ ਸ਼ਹਿਰ ਤੋਂ ਮੁਰਗਾ ਖਰੀਦਿਆ ਸੀ।
ਇਸ ਸਾਲ ਜਨਵਰੀ ਵਿਚ ਕੁੱਲ 20000 ਮੁਰਗੇ, ਮੁਰਗੀਆਂ ਨੂੰ ਮਾਰਿਆ ਗਿਆ ਸੀ। ਇਕ ਰਿਪੋਰਟ ਮੁਤਾਬਕ ਇਸ ਮਹੀਨੇ ਝੋਨਜਿਆਂਗ ਸੂਬੇ ਵਿਚ ਛੇ ਲੋਕ ਇਸ ਵਾਇਰਸ ਨਾਲ ਪੀੜਤ ਸਨ, ਜਿਨ੍ਹਾਂ ਵਿਚ ਇਕ ਦੀ ਮੌਤ ਹੋ ਗਈ।
35 ਹਜ਼ਾਰ ਲੋਕਾਂ ਨੇ ਜੁਕਰਬਰਗ ਨੂੰ ਦਿੱਤਾ ਅਨੋਖਾ ਚੈਲੇਂਜ
NEXT STORY