ਇਸਲਾਮਾਬਾਦ— ਪਾਕਿਸਤਾਨ ਵਿਚ ਸਕੂਲ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਭਰਿਆ ਸੰਦੇਸ਼ ਭੇਜਣ ਵਾਲੇ ਇਕ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਚੇ ਨੇ ਅਜਿਹਾ ਮਜ਼ਾਕ ਸਕੂਲ ਦੀਆਂ ਛੁੱਟੀਆਂ ਵਧਾਉਣ ਲਈ ਕੀਤਾ ਸੀ।
ਅਖਬਾਰ 'ਡਾਨ' ਦੀ ਖਬਰ ਦੇ ਮੁਤਾਬਕ ਇਕ ਨਿੱਜੀ ਸਕੂਲ ਵਿਚ ਪੜ੍ਹਨ ਵਾਲੇ ਹਸਨਤ ਹਾਸ਼ਮੀ ਨੇ ਖੁਦ ਨੂੰ ਅੱਤਵਾਦੀ ਦੱਸਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੂੰ ਮੈਸੇਜ ਕਰਕੇ ਸਕੂਲ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਦਿੱਤੀ। ਸ਼ੁਰੂਆਤੀ ਪੁੱਛਗਿੱਛ ਦੌਰਾਨ ਬੱਚੇ ਨੇ ਦੱਸਿਆ ਕਿ ਉਸ ਅਜਿਹਾ ਮਜ਼ਾਕ ਇਸ ਲਈ ਕੀਤਾ ਸੀ, ਕਿਉਂਕਿ ਉਸ ਨੂੰ ਉਮੀਦ ਸੀ ਕਿ ਸਕੂਲ ਪ੍ਰਸ਼ਾਸਨ ਇਸ ਸੰਦੇਸ਼ ਤੋਂ ਡਰ ਕੇ ਸਰਦੀਆਂ ਦੀਆਂ ਛੁੱਟੀਆ ਵਧਾ ਦੇਵੇਗਾ। ਪੁਲਸ ਨੇ ਮੋਬਾਈਲ ਡਾਟਾ ਟਰੇਸਿੰਗ ਦੇ ਰਾਹੀਂ ਬੱਚੇ ਦਾ ਪਤਾ ਲਗਾਇਆ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਹਾਂਗਕਾਂਗ 'ਚ ਬਰਡ ਫਲੂ ਵਾਇਰਸ ਮਿਲਣ ਤੋਂ ਬਾਅਦ ਮੁਰਗਿਆਂ ਨੂੰ ਮਾਰਨਾ ਸ਼ੁਰੂ
NEXT STORY