ਕਾਬੁਲ— ਅਫਗਾਨਿਸਤਾਨ ਦੇ ਦੱਖਣੀ ਹੇਲਮੰਦ ਸੂਬੇ ਵਿਚ ਇਕ ਵਿਆਹ ਦਾ ਜਸ਼ਨ ਉਸ ਸਮੇਂ ਮਾਤਮ ਵਿਚ ਬਦਲ ਗਿਆ ਜਦੋਂ ਵਿਆਹ ਵਾਲੇ ਘਰ 'ਤੇ ਰਾਕੇਟ ਆ ਕੇ ਡਿੱਗ ਗਿਆ। ਰਾਕੇਟ ਦੇ ਡਿਗਣ ਨਾਲ ਹੋਏ ਧਮਾਕੇ ਵਿਚ ਜਸ਼ਨ ਵਿਚ ਸ਼ਾਮਲ 28 ਲੋਕਾਂ ਦੀ ਮੌਤ ਹੋ ਗਈ।
ਪੁਲਸ ਬੁਲਾਰੇ ਫਰੀਦ ਅਹਿਮਦ ਉਬੈਦ ਨੇ ਕਿਹਾ ਕਿ ਇਸ ਘਟਨਾ ਵਿਚ ਘੱਟ ਤੋਂ ਘੱਟ 45 ਲੋਕ ਜ਼ਖਮੀ ਹੋ ਗਏ।
ਪੁਲਸ ਦੇ ਅਨੁਸਾਰ ਬੁੱਧਵਾਰ ਦੇਰ ਰਾਤ ਰਾਕੇਟ ਜਾ ਕੇ ਉਸ ਮਕਾਨ 'ਤੇ ਡਿੱਗਿਆ, ਜਿੱਥੇ ਵਿਆਹ ਦਾ ਜਸ਼ਨ ਚੱਲ ਰਿਹਾ ਸੀ। ਇਹ ਰਾਕੇਟ ਸਰਕਾਰੀ ਬਲਾਂ ਅਤੇ ਤਾਲਿਬਾਨੀ ਅੱਤਵਾਦੀਆਂ ਵਿਚਕਾਰ ਮੁੱਠਭੇੜ ਦੌਰਾਨ ਸੁੱਟਿਆ ਗਿਆ। ਸੂਬਾਈ ਪ੍ਰੀਸ਼ਦ ਦੇ ਮੈਂਬਰ ਬਸ਼ੀਰ ਅਹਿਮਦ ਸ਼ਕੀਰ ਨੇ ਕਿਹਾ ਕਿ ਇਸ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 30 ਹੋ ਸਕਦੀ ਹੈ। ਜ਼ਖਮੀਆਂ ਦੀ ਗਿਣਤੀ ਵੀ ਵਧ ਕੇ 60 ਹੋ ਸਕਦੀ ਹੈ।
ਸਕੂਲ ਦੀਆਂ ਛੁੱਟੀਆਂ ਵਧਾਉਣ ਲਈ ਭੇਜਿਆ ਧਮਕੀ ਭਰਿਆ ਮੈਸੇਜ
NEXT STORY