ਵਾਸ਼ਿੰਗਟਨ— ਧਰਤੀ ਤਰ੍ਹਾਂ-ਤਰ੍ਹਾਂ ਦੇ ਰੰਗ ਬਦਲਦੀ ਹੈ। ਕਦੇ ਬਸੰਤ ਤੇ ਕਦੇ ਪਤਝੜ, ਕਦੇ ਬਾਰਿਸ਼ ਅਤੇ ਕਦੇ ਜੇਠ-ਹਾੜ ਦੀਆਂ ਧੁੱਪਾਂ, ਹਰ ਮੌਸਮ ਵਿਚ ਧਰਤੀ ਦਾ ਹੁਸਨ ਦੇਖਣ ਵਾਲਾ ਹੁੰਦਾ ਹੈ। ਇਸ ਦੀ ਖੂਬਸੂਰਤੀ ਦੀ ਅਸਲ ਪਤਾ ਇਨ੍ਹਾਂ ਤਸਵੀਰਾਂ ਵਿਚ ਲੱਗਦਾ ਹੈ, ਜਿਹੜੀਆਂ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਖਿੱਚੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿਚ ਧਰਤੀ ਨੂੰ ਹਰ ਮੌਸਮ ਵਿਚ ਦਿਖਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਹਰ ਰੋਜ਼ ਕੋਈ ਨਾ ਕੋਈ ਐਸਟ੍ਰੋਨਾਟ ਹੁੰਦਾ ਹੈ ਅਤੇ ਇਨ੍ਹਾਂ ਵੱਖ-ਵੱਖ ਮੌਸਮਾਂ ਵਿਚ ਧਰਤੀ ਦੀਆਂ ਤਸਵੀਰਾਂ ਕੈਮਰੇ ਵਿਚ ਕੈਦ ਕਰਦਾ ਹੈ। ਧਰਤੀ ਹਰ ਮੌਸਮ ਵਿਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ ਤੇ ਇਸ ਗੱਲ ਨੂੰ ਸੱਚ ਕਰ ਰਹੀ ਹੈ ਕਿ ਧਰਤੀ ਤੇ ਜੇ ਕਿਤੇ ਸਵਰਗ ਹੈ ਤਾਂ ਇੱਥੇ ਹੀ ਹੈ।
ਲਖਵੀ ਦੀ ਜ਼ਮਾਨਤ ਦੇ ਖਿਲਾਫ ਸੁਪਰੀਮ ਕੋਰਟ ਪਹੁੰਚੀ ਪਾਕਿ ਸਰਕਾਰ
NEXT STORY