ਬੁਜੁਮਬਰਾ- ਪੂਰਬੀ ਅਫਰੀਕੀ ਦੇਸ਼ ਬੁਰੂੰਡੀ 'ਚ ਕਾਂਗੋ ਸਰਹੱਦ ਦੇ ਨੇੜੇ ਵਿਧਰੋਹੀ ਸੰਗਠਨਾਂ ਅਤੇ ਸੈਨਾ ਦੇ ਵਿਚ ਹੋਈ ਮੁਠਭੇੜ 'ਚ ਘੱਟੋਂ-ਘੱਟ 22 ਲੋਕਾਂ ਦੀ ਮੌਤ ਹੋ ਗਈ।
ਬੁਰੂੰਡੀ ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਸੈਨਾ ਵਲੋਂ ਖੇਤਰ 'ਚ ਚਲਾਈ ਗਈ ਮੁਹਿੰਮ ਦੌਰਾਨ ਸਾਰੇ 22 ਵਿਧਰੋਹੀ ਮਾਰੇ ਗਏ। ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 200 ਵਿਧਰੋਹੀ ਉਤਰੀ ਪ੍ਰਾਂਤ ਸੀਬੀਟੋਕ ਤੋਂ ਰਾਜਧਾਨੀ ਬੁਜੁਮਬਰਾ ਪਾਸਿਓਂ ਤੇ ਕੁਝ ਗੁਆਂਢੀ ਦੇਸ਼ ਦੇ ਪਿੰਡਾਂ ਦੇ ਕਿਵੁ ਖੇਤਰ ਤੋਂ ਸੀਮਾ ਪਾਰ ਇੱਧਰ ਆਏ ਸਨ। ਉਨ੍ਹਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵਿਧਰੋਹੀ ਲੜਾਕਿਆਂ ਨੇ ਹਮਲੇ ਨੂੰ ਵੀ ਅੰਜਾਮ ਦਿੱਤਾ ਸੀ।
ਰੰਗ ਬਦਲਦੀ ਧਰਤੀ (ਦੇਖੋ ਤਸਵੀਰਾਂ)
NEXT STORY