ਦੁਬਈ— ਈਰਾਨ ਨੇ 9 ਟੀਚਿਆਂ ਨੂੰ ਲੈ ਕੇ ਅਮਰੀਕਾ ਵੱਲੋਂ ਉਸ ਦੇ ਵਿਰੁੱਧ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੀ ਆਲੋਚਨਾ ਕੀਤੀ ਹੈ ਪਰ ਅਮਰੀਕਾ ਦਾ ਕਹਿਣਾ ਹੈ ਕਿ ਇਸ ਨਾਲ ਇਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਬਚੇਗਾ।
ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਉਸ ਦੇ ਪ੍ਰਮਾਣੂੰ ਪ੍ਰੋਗਰਾਮਾਂ ਨੂੰ ਲੈ ਕੇ ਸੰਸਾਰ ਦੇ ਮੁੱਖ ਛੇ ਦੇਸ਼ਾਂ ਦੇ ਨਾਲ ਚੱਲ ਰਹੀ ਪ੍ਰਮਾਣੂੰ ਵਾਰਤਾ ਦੇ ਵਿਰੁੱਧ ਹੈ।
ਅਮਰੀਕਾ ਨੇ ਨਵੀਆਂ ਪਾਬੰਦੀਆਂ ਲਈ ਜੋ ਟੀਚੇ ਚੁਣੇ ਹਨ, ਉਨ੍ਹਾਂ ਵਿਚ ਪੰਜ ਵਿਅਕਤੀ ਈਰਾਨ ਸਮਾਰਕ ਲਈ ਅਮਰੀਕੀ ਮੁਦਰਾ ਖਰੀਦਣ ਵਾਲਾ ਇਕ ਸ਼ੱਕੀ ਵਿਅਕਤੀ ਅਤੇ ਮਨੁੱੱਖੀ ਅਧਿਕਾਰਾਂ ਦੀ ਉਲੰਘਣਾ ਨਾਲ ਸੰਬੰਧਤ ਦੋ ਕੰਪਨੀਆਂ ਸ਼ਾਮਲ ਹਨ।
ਈਰਾਨ ਨੇ ਕਿਹਾ ਹੈ ਕਿ ਅਮਰੀਕੀ ਕਾਰਵਾਈ ਪ੍ਰਮਾਣੂੰ ਵਾਰਤਾ ਦੀ ਮੂਲ ਭਾਵਨਾ ਦੇ ਵਿਰੁੱਧ ਹੈ।
ਏਅਰ ਏਸ਼ੀਆ: 38000 ਫੁੱਟ ਤੋਂ ਲਿਖਿਆ ਪਿਆਰ ਦਾ ਆਖਰੀ ਖੱਤ (ਦੇਖੋ ਤਸਵੀਰਾਂ)
NEXT STORY