ਮਨੀਲਾ- ਫਿਲਪੀਨਜ਼ ਦੇ ਮੱਧ ਅਤੇ ਦੱਖਣੀ ਹਿੱਸਿਆਂ 'ਚ 2 ਦਿਨ ਪਹਿਲਾਂ ਦਸਤਕ ਦੇਣ ਵਾਲੇ ਊਸ਼ਣ ਕਟੀਬੰਧੀ ਤੂਫਾਨ 'ਜੰਗਮੀ' ਅੱਜ ਇਥੋਂ ਅੱਗੇ ਵਧ ਚੁੱਕਾ ਹੈ। ਇਸ ਕੁਦਰਤੀ ਆਫਤ ਨਾਲ 54 ਵਿਅਕਤੀ ਮਾਰੇ ਗਏ ਅਤੇ 13 ਵਿਅਕਤੀ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਲਾਪਤਾ ਹੋ ਗਏ। ਇਹ ਜਾਣਕਾਰੀ ਵੀਰਵਾਰ ਨੂੰ ਸਰਕਾਰੀ ਆਫਤ ਰਾਹਤ ਏਜੰਸੀ ਨੇ ਦਿੱਤੀ। ਖਬਰ ਏਜੰਸੀ ਸਿਨਹੁਆ ਅਨੁਸਾਰ ਰਾਸ਼ਟਰੀ ਆਫਤ ਜੋਖਮ ਨਿਵਾਰਣ ਅਤੇ ਪ੍ਰਬੰਧਨ ਪ੍ਰੀਸ਼ਦ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਇਸ ਤੂਫਾਨ ਨਾਲ 1 ਲੱਖ 20 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿਚੋਂ 80 ਹਜ਼ਾਰ ਵਿਅਕਤੀਆਂ ਨੂੰ ਕੱਢਿਆ ਜਾ ਚੁੱਕਾ ਹੈ। ਫਿਲਪੀਨਜ਼ 'ਚ ਹਰ ਸਾਲ ਲੱਗਭਗ 20 ਤੂਫਾਨ ਆਉਂਦੇ ਹਨ ਅਤੇ ਇਨ੍ਹਾਂ 'ਚੋਂ ਕਈ ਖਤਰਨਾਕ ਹੁੰਦੇ ਹਨ।
ਅਮਰੀਕਾ ਦੀਆਂ ਨਵੀਆਂ ਪਾਬੰਦੀਆਂ ਪ੍ਰਮਾਣੂੰ ਵਾਰਤਾ ਦੇ ਖਿਲਾਫ
NEXT STORY