ਰੱਕਾ— ਨਿਊਜ਼ੀਲੈਂਡ ਤੋਂ ਆ ਕੇ ਸੀਰੀਆ ਵਿਚ ਆਈ. ਐੱਸ. ਆਈ. ਐੱਸ. ਵਿਚ ਸ਼ਾਮਲ ਹੋਏ ਜੇਹਾਦੀ ਨੇ ਗਲਤੀ ਨਾਲ ਆਪਣੇ ਟਵੀਟ ਦੇ ਨਾਲ ਆਪਣੀ ਲੋਕੇਸ਼ਨ ਵੀ ਟਵੀਟ ਕਰ ਦਿੱਤੀ। ਮਾਰਕ ਟੇਲਰ ਨਾਂ ਦਾ ਇਹ ਅੱਤਵਾਦੀ ਸੀਰੀਆ ਵਿਚ ਲੜਾਈ ਵਾਲੀ ਥਾਂ ਤੋਂ ਆਪਣੇ ਫਾਲੋਅਰਜ਼ ਲਈ ਟਵੀਟ ਕਰ ਰਿਹਾ ਸੀ ਪਰ ਇਸ ਦੌਰਾਨ ਉਹ ਟਵਿੱਟਰ ਦੀ ਜੀ. ਈ. ਓ. ਲੋਕੇਸ਼ਨ ਆਫ ਕਰਨਾ ਭੁੱਲ ਗਿਆ ਸੀ। ਇਸ ਕਾਰਨ ਉਸ ਨੇ ਜੋ ਵੀ ਟਵੀਟ ਕੀਤੇ ਉਸ ਦੀਆਂ ਸਾਰੀਆਂ ਲੋਕੇਸ਼ਨ ਵੀ ਟਵੀਟ ਹੋ ਗਈਆਂ। ਮਾਰਕ ਨੇ ਇਸ ਦੌਰਾਨ ਕੁੱਲ 45 ਟਵੀਟ ਕੀਤੇ। ਉਹ ਇਕ ਹੀ ਥਾਂ 'ਤੇ ਨਹੀਂ ਸੀ, ਉਹ ਥੋੜ੍ਹੇ ਜਿਹੇ ਸਮੇਂ ਵਿਚ ਹੀ ਵੱਖ-ਵੱਖ ਥਾਵਾਂ 'ਤੇ ਗਿਆ। ਜਦੋਂ ਮਾਰਕ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਸਾਰੇ ਟਵੀਟ ਡਿਲੀਟ ਕਰ ਦਿੱਤੇ ਪਰ ਉਦੋਂ ਤੱਕ ਕੈਨੇਡਾ ਦੀ ਸ਼ੋਸ਼ਲ ਮੀਡੀਆ ਜੇਹਾਦ ਮਾਨੀਟਰ ਲਬਰਾਬੋ ਨੇ ਕਈ ਲੋਕੇਸ਼ਨਾਂ ਬਚਾਅ ਲਈਆਂ। ਲਬਰਾਬੋ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਕਿਸੇ ਅੱਤਵਾਦੀ ਨੇ ਗਲਤੀ ਨਾਲ ਆਪਣੀ ਲੋਕੇਸ਼ਨ ਟਵੀਟ ਕਰ ਦਿੱਤੀ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹਾ ਕਈ ਵਾਰ ਹੋਇਆ ਹੈ। ਲਬਰਾਬੋ ਨੇ ਕਿਹਾ ਕਿ ਲੋਕੇਸ਼ਨ ਪਤਾ ਲੱਗਣ ਨਾਲ ਆਈ. ਐੱਸ. ਆਈ. ਐੱਸ. ਦਾ ਦਾਇਰਾ ਪਤਾ ਲਗਾਉਣ ਵਿਚ ਮਦਦ ਮਿਲਦੀ ਹੈ ਤੇ ਪਤਾ ਲੱਗਦਾ ਹੈ ਕਿ ਇਸ ਅੱਤਵਾਦੀ ਸੰਗਠਨ ਦੀਆਂ ਜੜ੍ਹਾਂ ਕਿੱਥੇ ਤੱਕ ਫੈਲੀਆਂ ਹੋਈਆਂ ਹਨ।
ਪੁਲਾੜ ਯਾਤਰੀਆਂ ਲਈ ਇਕ ਦਿਨ 'ਚ 16 ਵਾਰ ਆਇਆ ਨਵਾਂ ਸਾਲ
NEXT STORY