ਨਵੀਂ ਦਿੱਲੀ— ਸਾਲ 2015 'ਚ ਲੱਗਭਗ 126 ਛੁੱਟੀਆਂ ਹੋਣਗੀਆਂ। ਇਨ੍ਹਾਂ 'ਚ ਐਤਵਾਰ ਅਤੇ ਸ਼ਨੀਵਾਰ ਦੀਆਂ ਹਫਤਾਵਾਰੀ ਅਤੇ ਹੋਰ ਜਨਤਕ ਛੁੱਟੀਆਂ ਸ਼ਾਮਿਲ ਹਨ। ਭਾਵ ਸਾਲ ਭਰ 'ਚ ਔਸਤਨ ਹਰ ਤੀਜੇ ਦਿਨ ਛੁੱਟੀ। ਵੈੱਬਸਾਈਟ ਵਰਕਿੰਗ ਡੇਜ਼ ਡਾਟ ਇਨ ਅਨੁਸਾਰ, 2015 'ਚ 239 ਵਰਕਿੰਗ ਡੇਜ਼ ਹਨ ਜਦਕਿ 2014 'ਚ ਵਰਕਿੰਗ ਡੇਜ਼ ਦੀ ਗਿਣਤੀ 242 ਸੀ। 2015 'ਚ ਅਜਿਹੇ ਕਈ ਮੌਕੇ ਆਉਣਗੇ ਜਦੋਂ ਦੋ ਦਿਨ ਦਾ ਵੀਕੈਂਡ ਤਿੰਨ ਦਿਨ ਦਾ ਹੋਵੇਗਾ। ਅਜਿਹੇ ਲੱਗਭਗ 7 ਮੌਕੇ ਇਸ ਸਾਲ 'ਚ ਆਉਣਗੇ। ਗਣਤੰਤਰ ਦਿਵਸ, ਹੋਲੀ, ਗੁੱਡ ਫਰਾਈਡੇ, ਗਾਂਧੀ ਜਯੰਤੀ ਅਤੇ ਕ੍ਰਿਸਮਸ ਵਰਗੇ ਮੌਕੇ ਵੀਕੈਂਡ ਦੇ ਪਹਿਲਾਂ ਜਾ ਬਾਅਦ 'ਚ ਆ ਰਹੇ ਹਨ। ਅਜਿਹੇ 'ਚ ਜਿਨ੍ਹਾਂ ਲੋਕਾਂ ਦਾ ਦਫਤਰ ਹਫਤੇ 'ਚ 5 ਦਿਨ ਖੁੱਲ੍ਹਦਾ ਹੈ। ਉਹ ਇਸ ਸਾਲ ਛੁੱਟੀਆਂ ਮਨਾਉਣ ਬਾਹਰ ਜਾ ਰਹੇ ਹਨ। ਦਸੰਬਰ 'ਚ ਤੁਹਾਨੂੰ 4 ਦਿਨ ਦਾ ਵੀਕੈਂਡ ਮਿਲ ਸਕਦਾ ਹੈ। 2015 'ਚ ਈਦ ਏ ਮਿਲਾਦ ਅਤੇ ਕ੍ਰਿਸਮਸ ਦੀਆਂ ਛੁੱਟੀਆਂ ਲਗਾਤਾਰ ਦੋ ਦਿਨ ਦੀਆਂ ਮਿਲਣਗੀਆਂ। ਇਸ ਦੇ ਇਲਾਵਾ ਵੀਕੈਂਡ ਸ਼ੁਰੂ ਹੋ ਜਾਵੇਗਾ, ਭਾਵ 4 ਦਿਨ ਦੀਆਂ ਛੁੱਟੀਆਂ ਮਿਲਣਗੀਆਂ। ਉਂਝ ਜਿਨ੍ਹਾਂ ਲੋਕਾਂ ਨੂੰ ਸਿਰਫ ਐਤਵਾਰ ਦੀ ਹੀ ਛੁੱਟੀ ਮਿਲਦੀ ਹੈ, ਉਨ੍ਹਾਂ ਨੂੰ ਮਾਯੂਸ ਹੋਣ ਦੀ ਲੋੜ ਨਹੀਂ ਹੈ। 2015 'ਚ ਗੁੱਡੀ ਪੜਵਾ, ਮਹਾਵੀਰ ਜਯੰਤੀ, ਈਦ-ਉਲ-ਫਿਤਰ ਅਤੇ ਰੱਖੜੀ ਵੀ ਸ਼ਨੀਵਾਰ ਨੂੰ ਆ ਰਹੀ ਹੈ। ਅਜਿਹੇ 'ਚ ਉਹ ਵੀ ਦੋ ਦਿਨ ਦਾ ਵੀਕੈਂਡ ਦਾ ਮਜ਼ਾ ਲੈ ਸਕਦੇ ਹਨ। ਜੇਕਰ ਥੋੜ੍ਹੀ ਜਿਹੀ ਪਲਾਨਿੰਗ ਕਰ ਲਈ ਜਾਵੇ ਤਾਂ ਨਿਯਮਿਤ ਵੀਕੈਂਡ ਦੇ ਇਲਾਵਾ 58 ਦਿਨ ਦੀਆਂ ਛੁੱਟੀਆਂ ਮਿਲ ਸਕਦੀਆਂ ਹਨ।
ਉਬੇਰ ਰੇਪ ਕਾਂਡ ; ਪੀੜਤਾ ਨੇ ਤੋੜੀ ਚੁੱਪ ਕਿਹਾ-ਦਿੱਲੀ ਨੇ ਮੈਨੂੰ ਫੇਲ ਕਰ ਦਿੱਤਾ
NEXT STORY