ਨਵੀਂ ਦਿੱਲੀ— ਉਬੇਰ ਟੈਕਸੀ ਰੇਪ ਕਾਂਡ ਨੂੰ ਅਜੇ ਇਕ ਮਹੀਨਾ ਵੀ ਨਹੀਂ ਹੋਇਆ ਹੈ ਪਰ ਸਾਰਿਆਂ ਕਾਨੂੰਨਾਂ ਨੂੰ ਟਿੱਚ ਜਾਣਦੇ ਹੋਏ ਟੈਕਸੀਆਂ ਇਕ ਵਾਰ ਫਿਰ ਸੜਕਾਂ 'ਤੇ ਦੌੜਨ ਲੱਗੀਆਂ ਹਨ। ਇਨ੍ਹਾਂ ਸਾਰਿਆਂ ਦੌਰਾਨ ਇਸ ਰੇਪ ਕਾਂਡ ਦੀ ਪੀੜਤਾ ਨੇ ਆਪਣੀ ਚੁਪ ਤੋੜੀ ਹੈ। ਇਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ 'ਚ ਉਸ ਨੇ ਇਸ ਸ਼ਰਮਨਾਕ ਘਟਨਾ ਵਲੋਂ ਕਈ ਸਵਾਲ ਖੜ੍ਹੇ ਕੀਤੇ ਹਨ। ਪੀੜਤਾ ਦਾ ਕਹਿਣਾ ਹੈ ਕਿ ਨਿਰਭਯਾ ਰੇਪ ਕਾਂਡ ਮਗਰੋਂ ਉਹ ਆਪਣੇ ਦੋਸਤਾਂ ਨਾਲ ਰੋਸ ਵਿਖਾਵਿਆਂ 'ਚ ਸ਼ਾਮਿਲ ਹੋਈ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇਕ ਦਿਨ ਉਹ ਖੁਦ ਇਸ ਦੀ ਸ਼ਿਕਾਰ ਬਣ ਜਾਵੇਗੀ। ਪੀੜਤਾ ਨੇ ਇਹ ਵੀ ਕਿਹਾ ਕਿ ਦਿੱਲੀ ਨੇ ਉਸ ਨੂੰ ਫੇਲ ਕਰ ਦਿੱਤਾ। ਪੀੜਤਾ ਨੇ ਕਿਹਾ, ''ਉਸ ਦਿਨ ਦਿੱਲੀ ਦੀਆਂ ਸੜਕਾਂ 'ਤੇ ਕਿਸੇ ਕਿਸਮ ਦੀ ਕੋਈ ਸੁਰੱਖਿਆ ਦਿਖਾਈ ਨਹੀਂ ਦਿੱਤੀ, ਜਿਸ ਡਰਾਈਵਰ ਨੇ ਘਟਨਾ ਨੂੰ ਅੰਜਾਮ ਦਿੱਤਾ, ਉਸ ਨੇ ਬੈਜ਼ ਤਕ ਨਹੀਂ ਲਗਾਇਆ ਸੀ। ਉਬੇਰ ਟੈਕਸੀ ਸਰਵਿਸ 'ਤੇ ਮੈਨੂੰ ਕਾਫੀ ਭਰੋਸਾ ਸੀ ਕਿਉਂਕਿ ਮੈਂ ਕਈ ਵਾਰ ਇਸ ਦੀ ਵਰਤੋਂ ਕਰ ਚੁੱਕੀ ਸੀ। ਉਸ ਦਿਨ ਅਸੀਂ ਡਿਨਰ ਕਰਕੇ ਨਿਕਲੇ ਸੀ। ਮੈਂ ਆਪਣੇ ਦੋਸਤਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੂੰ ਘਰ ਛੱਡਣ ਲਈ ਨਾ ਕਿਹਾ ਸਗੋਂ ਟੈਕਸੀ ਮੰਗਵਾ ਲਈ। ਉਸ ਨੇ ਅੱਗੇ ਕਿਹਾ ਕਿ ਇਸ ਸ਼ਹਿਰ ਨੇ ਮੈਨੂੰ ਫੇਲ ਸਾਬਿਤ ਕਰ ਦਿੱਤਾ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।
ਭਾਰਤ-ਪਾਕਿ ਨੇ ਪ੍ਰਮਾਣੂ ਸੰਸਥਾਵਾਂ ਦੀਆਂ ਸੂਚੀਆਂ ਦਾ ਕੀਤਾ ਆਦਾਨ-ਪ੍ਰਦਾਨ
NEXT STORY