ਮਾਮਲਾ ਕੱਪੜੇ ਉਤਾਰ ਕੇ ਤਲਾਸ਼ੀ ਲੈਣ ਦਾ
ਕੋਚੀ— ਕੋਚੀ ਵਿਚ ਸਰਜੀਕਲ ਦਸਤਾਨੇ ਬਣਾਉਣ ਵਾਲੀ ਇਕ ਕੰਪਨੀ ਨਾਲ ਸੰਬੰਧਿਤ 3 ਮਹਿਲਾ ਕਰਮਚਾਰੀਆਂ ਵਿਰੁੱਧ 30 ਸਾਥੀ ਮਹਿਲਾ ਕਰਮਚਾਰੀਆਂ ਦੇ ਕਥਿਤ ਤੌਰ 'ਤੇ ਕੱਪੜੇ ਲੁਹਾ ਕੇ ਤਲਾਸ਼ੀ ਲੈਣ ਦੇ ਜੁਰਮ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਥਿਤ ਤਲਾਸ਼ੀ ਇਸ ਗੱਲ ਦਾ ਪਤਾ ਲਗਾਉਣ ਲਈ ਕੀਤੀ ਸੀ ਕਿ ਟਾਇਲਟ ਵਿਚ ਵਰਤਿਆ ਗਿਆ ਸੈਨੇਟਰੀ ਨੈਪਕਿਨ ਕਿਸ ਨੇ ਛੱਡਿਆ ਸੀ। ਪੁਲਸ ਅਨੁਸਾਰ ਮਹਿਲਾ ਮੁਲਾਜ਼ਮਾਂ ਦੀ ਸ਼ਿਕਾਇਤ 'ਤੇ 3 ਮਹਿਲਾ ਕਰਮਚਾਰੀਆਂ ਵਿਰੁੱਧ ਆਈ. ਪੀ. ਸੀ. ਦੀ 354 ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਵੇਂ ਸਾਲ 'ਚ ਮਿਲਣਗੀਆਂ 126 ਛੁੱਟੀਆਂ
NEXT STORY