ਮੁੰਬਈ- ਕਹਿੰਦੇ ਹਨ 'ਪਿਆਰ ਅੰਨ੍ਹਾ ਹੁੰਦਾ ਹੈ' ਜਦੋਂ ਕਿਸੇ ਨਾਲ ਪਿਆਰ ਹੁੰਦਾ ਹੈ ਤਾਂ ਉਹ ਉਸ ਵਿਅਕਤੀ ਦਾ ਨਾ ਤਾਂ ਰੰਗ ਰੂਪ ਦੇਖਦਾ ਹੈ ਅਤੇ ਨਾ ਹੀ ਉਸ ਦੀ ਉਮਰ ਦੇਖਦਾ ਹੈ। ਜਦੋਂ ਉਹ ਵਿਅਕਤੀ ਪਿਆਰ ਕਰਦਾ ਹੈ ਤਾਂ ਸਿਰਫ ਉਸ ਦਾ ਮਨ ਹੀ ਦੇਖਦਾ ਹੈ।
ਸੋਮਵਾਰ ਨੂੰ ਮਹਾਰਾਸ਼ਟਰ ਦੇ ਠਾਣੇ ਜ਼ਿਲੇ 'ਚ ਇਹ ਗੱਲ ਹਕੀਕਤ ਬਣਕੇ ਪੇਸ਼ ਹੋਈ। ਇਥੇ ਠਾਣੇ ਨਿਵਾਸੀ 58 ਸਾਲ ਦੇ ਸਤੀਸ਼ ਆਪਟੇ ਨੇ 20 ਸਾਲ ਦੀ ਲਿਸਾ ਨਾਲ ਵਿਆਹ ਕੀਤਾ। ਨਵੇਂ ਸਾਲ ਦੇ ਮੌਕੇ 'ਤੇ ਹੋਏ ਇਸ ਅਨੋਖੇ ਵਿਆਹ 'ਚ ਸਤੀਸ਼ ਅਤੇ ਲਿਸਾ ਦੇ ਦੋਸਤ ਰਿਸ਼ਤੇਦਾਰ ਪਹੁੰਚੇ ਸਨ। ਦੋਹਾਂ ਨੇ ਮਹਾਰਾਸ਼ਟਰ ਦੀ ਰਵਾਇਤ ਮੁਤਾਬਕ ਵਿਆਹ ਕੀਤਾ। ਵਿਆਹ ਤੋਂ ਬਾਅਦ ਇਸ ਨਵੇਂ ਜੋੜੇ ਨੇ ਸੈਲਫੀ ਲੈ ਕੇ ਆਪਣੇ ਯਾਦਗਾਰ ਪੱਲਾਂ ਨੂੰ ਕੈਮਰੇ 'ਚ ਕੈਦ ਕਰ ਕੀਤਾ।
ਸੱਤ ਸਮੁੰਦਰ ਪਾਰ ਬਿਟ੍ਰੇਨ ਲੀਸੇਟਰ ਸ਼ਹਿਰ ਨਿਵਾਸੀ 65 ਸਾਲ ਦੇ ਬੇਨੇਟ ਡੈਨੀਅਲ ਜੌਨ ਨੇ ਰਾਂਚੀ ਦੀ ਰਹਿਣ ਵਾਲੀ 32 ਸਾਲ ਦੀ ਔਰਤ ਨਾਲ ਵਿਆਹ ਕੀਤਾ। ਸੱਜੀ ਹੋਈ ਸਟੈਜ, ਸੋਹਣੀ ਜਿਹੀ ਲਾੜੀ। ਤੁਸੀਂ ਤਸਵੀਰ 'ਚ ਦੇਖ ਰਹੇ ਹੋ ਕਿ ਲਾੜਾ ਘੋੜੀ 'ਤੇ ਨਹੀਂ ਵੀਲਚੇਅਰ 'ਤੇ ਆਇਆ। ਗਰਦਨ ਦੇ ਹੇਠਾਂ ਸਰੀਰ ਦਾ ਹਿਲਣਾ ਵੀ ਮੁਸ਼ਕਿਲ ਹੈ ਪਰ ਲਾੜੀ ਦੇ ਚਿਹਰੇ ਦੀ ਖੁਸ਼ੀ ਘੱਟ ਨਹੀਂ ਹੋਈ। 16 ਸਾਲ ਤੋਂ ਉਹ ਉਸ ਨਾਲ ਪਿਆਰ ਕਰਦੀ ਹੈ। ਘਟਨਾ 'ਚ ਪ੍ਰੇਮੀ ਲਕਵਾ ਨਾਲ ਪੀੜਤ ਹੋ ਗਿਆ ਪਰ ਉਸ ਪ੍ਰੇਮਿਕਾ ਦੇ ਮਨ 'ਚ ਉਸ ਲਈ ਪਿਆਰ ਘੱਟ ਨਾ ਹੋਇਆ।
ਪਾਕਿ ਦੀ ਨਾਪਾਕ ਹਰਕਤ, 15 ਚੌਕੀਆਂ 'ਤੇ ਕੀਤੀ ਗੋਲੀਬਾਰੀ
NEXT STORY