ਨਵੀਂ ਦਿੱਲੀ- ਆਏ ਦਿਨ ਮਨਚਲਿਆਂ ਵਲੋਂ ਲੜਕੀਆਂ ਨਾਲ ਛੇੜਛਾੜ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਮਨਚਲਿਆਂ ਵਲੋਂ ਕੀਤੀਆਂ ਗਈਆਂ ਅਜਿਹੀਆਂ ਸ਼ਰਮਨਾਕ ਹਰਕਤਾਂ ਕਾਰਨ ਲੋਕ ਉਨ੍ਹਾਂ ਦੀ ਜੰਮ ਕੇ ਛਿੱਤਰ-ਪਰੇਡ ਕਰਦੇ ਹਨ ਪਰ ਫਿਰ ਵੀ ਉਹ ਅਜਿਹੇ ਕੰਮਾਂ ਨੂੰ ਕਰਨ ਤੋਂ ਬਾਜ਼ ਨਹੀਂ ਆਉਂਦੇ। ਤਾਜ਼ਾ ਮਾਮਲਾ ਪੂਰਬੀ-ਦਿੱਲੀ 'ਚ ਦੇਖਣ ਨੂੰ ਮਿਲਿਆ। ਦਿੱਲੀ ਦੇ ਜੀ. ਟੀ. ਬੀ. ਐਨਕਲੇਵ ਥਾਣਾ ਇਲਾਕੇ ਵਿਚ ਜੀ. ਟੀ. ਬੀ. ਹਸਪਤਾਲ ਦੇ ਸਾਹਮਣੇ ਸ਼ੁੱਕਰਵਾਰ ਨੂੰ ਜੰਮ ਕੇ ਹੰਮਾਗਾ ਹੋਇਆ।
ਦਰਅਸਲ ਰੂਬੀ ਨਾਂ ਦੀ ਲੜਕੀ ਆਪਣੀ ਸਹੇਲੀ ਨਾਲ ਇਲਾਜ ਕਰਾਉਣ ਲਈ ਹਸਪਤਾਲ ਆਈ ਸੀ। ਉਹ ਮੈਡੀਕਲ ਸਟੋਰ ਤੋਂ ਦਵਾਈ ਲੈ ਰਹੀ ਸੀ ਕਿ ਤਾਂ ਕੁਝ ਮਨਚਲਿਆਂ ਨੇ ਉਸ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ। ਦੋਹਾਂ ਲੜਕੀਆਂ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਲੋਕਾਂ ਦੀ ਭੀੜ ਲੱਗੀ ਦੇਖ ਤਿੰਨ ਮਨਚਲੇ ਦੌੜ ਗਏ ਪਰ ਇਕ ਉਨ੍ਹਾਂ ਲੜਕੀਆਂ ਦੇ ਹੱਥ ਲੱਗ ਗਿਆ, ਜਿਸ ਦੀ ਲੋਕਾਂ ਨੇ ਜੰਮ ਕੇ ਕੁੱਟਮਾਰ ਕੀਤੀ। ਇਸ ਦੌਰਾਨ ਉਨ੍ਹਾਂ ਨੇ ਲੜਕੀਆਂ ਤੋਂ ਮਨਚਲੇ ਦੀ ਕੁੱਟਮਾਰ ਕਰਵਾਈ ਅਤੇ ਵੀਡੀਓ ਬਣਾਈ। ਲੜਕੀਆਂ ਨੇ ਉਸ ਮਨਚਲੇ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਸ਼ਰੇਆਮ ਲੜਕੀਆਂ ਨਾਲ ਛੇੜਖਾਨੀ ਕਰਨ ਦੀ ਘਟਨਾ ਨੇ ਇਕ ਵਾਰ ਫਿਰ ਦਿੱਲੀ ਪੁਲਸ ਦੀ ਚੌਕਸੀ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ। ਹਸਪਤਾਲ ਵਰਗੇ ਭੀੜ ਵਾਲੇ ਇਲਾਕਿਆਂ ਵਿਚ ਵੀ ਲੜਕੀਆਂ ਸੁਰੱਖਿਅਤ ਨਹੀਂ ਹਨ।
26 ਜਨਵਰੀ ਤੋਂ ਪਹਿਲਾਂ ਦੋ ਸ਼ੱਕੀ ਅੱਤਵਾਦੀ ਗ੍ਰਿਫਤਾਰ, ਹੋਇਆ ਵੱਡਾ ਖੁਲਾਸਾ
NEXT STORY