ਨਵੀਂ ਦਿੱਲੀ- ਅਕਸਰ ਮਾਂ-ਬਾਪ ਨੂੰ ਇਹ ਖੁਸ਼ੀ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਚੰਗੇ ਸਕੂਲਾਂ 'ਚ ਪੜ੍ਹ ਰਿਹਾ ਹੈ ਅਤੇ ਚੰਗੀ ਅੰਗਰੇਜ਼ੀ ਬੋਲ ਲੈਂਦਾ ਹੈ। ਤੁਹਾਡਾ ਬੱਚਾ ਅੱਜ ਅੰਗਰੇਜ਼ੀ ਬੋਲ ਸਕਦਾ ਹੈ ਪਰ ਜਦੋਂ ਤੁਸੀਂ ਬੁਢਾਪੇ ਦੀ ਉਮਰ 'ਚ ਆ ਜਾਵੋਗੇ ਤਾਂ ਉਹ ਤੁਹਾਨੂੰ ਛੱਡ ਦੇਵੇਗਾ। ਰਾਜਧਾਨੀ ਦਿੱਲੀ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਵਿਦਿਆ ਭਾਰਤੀ ਅਖਿਲ ਭਾਰਤੀ ਸਿੱਖਿਅਕ ਸੰਸਥਾ ਦੇ ਮੁਖੀ ਰਾਮੇਂਦਰ ਰਾਏ ਨੇ ਇਹ ਚਿਤਾਵਨੀ ਦਿੱਤੀ ਹੈ। ਇਹ ਸੰਸਥਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ. ਐਸ. ਐਸ.) ਨਾਲ ਜੁੜੀ ਹੋਈ ਹੈ।
ਸੰਸਥਾ ਦੇ ਮੁਖੀ ਰਾਏ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸਰਕਾਰ ਦਾ ਸੱਤਾ 'ਚ ਆਉਣਾ ਇਹ ਸੰਕੇਤ ਦਿੰਦਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸੰਸਕ੍ਰਿਤੀ ਨੂੰ ਨਵੇਂ ਪੱਧਰ 'ਤੇ ਲਿਆਂਦਾ ਜਾਵੇ। ਇਸ ਦੇ ਲਈ ਆਰ. ਐਸ. ਐਸ. ਸਾਲ 2017 ਤੋਂ ਪਹਿਲਾਂ ਹਰ ਬਲਾਕ 'ਚ ਇਕ ਮਾਡਲ ਸਕੂਲ ਖੋਲਣਾ ਚਾਹੁੰਦਾ ਹੈ। ਆਰ. ਐਸ. ਐਸ. ਦਾ ਮੁੱਖ ਮਕਸਦ ਨੌਜਵਾਨਾਂ ਨੂੰ ਆਪਣੇ ਨਾਲ ਜੋੜਣ ਦਾ ਹੈ। ਇਸ ਕੜੀ ਵਿਚ ਆਰ. ਐਸ. ਐਸ. ਨਾਲ ਜੁੜੇ ਸੰਗਠਨਾਂ ਦਾ ਕੰਮ ਮਿਸ਼ਨਰੀਜ਼ ਵਲੋਂ ਚਲਾਏ ਜਾਣ ਵਾਲੇ ਸਕੂਲਾਂ ਅਤੇ ਸਿੱਖਿਅਕ ਸੰਸਥਾਵਾਂ ਦਾ ਵਿਕਾਸ ਪਤਾ ਕਰਨਾ ਹੈ।
ਸੰਘ ਪਰਿਵਾਰ ਨਾਲ ਜੁੜੀਆਂ ਸਿੱਖਿਅਕ ਸੰਸਥਾਵਾਂ ਜਿਵੇਂ ਵਿਦਿਆ ਭਾਰਤੀ, ਭਾਰਤ ਕਲਿਆਣ ਅਦਾਰੇ ਅਤੇ ਭਾਰਤੀ ਜਨ ਸੇਵਾ ਸੰਸਥਾ, ਸ਼ਿਸ਼ੂ ਮੰਦਰ ਸੇਵਾ ਭਾਰਤੀ, ਵਨਵਾਸੀ ਕਲਿਆਣ ਆਸ਼ਰਮ ਆਦਿ ਪ੍ਰਮੁੱਖਾਂ ਦੀ ਬੈਠਕ 'ਚ ਦੱਸਿਆ ਗਿਆ ਕਿ ਈਸਾਈ ਮਿਸ਼ਨਰੀਆਂ ਵਲੋਂ ਚਲਾਏ ਜਾ ਰਹੇ ਸਕੂਲਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਸ ਦੇ ਜਵਾਬ 'ਚ ਅਜਿਹੇ ਗੁਰੂਕੁਲ ਅਤੇ ਸਕੂਲਾਂ ਨੂੰ ਸ਼ੁਰੂ ਕਰਨਾ ਹੈ, ਜੋ ਸੋਚਣ ਦੇ ਨਜ਼ਰੀਏ ਨੂੰ ਭਾਰਤੀ ਤਰੀਕੇ ਨੂੰ ਉਤਸ਼ਾਹਤ ਕਰਨ। ਬੈਠਕ 'ਚ ਇਹ ਗੱਲ ਤੈਅ ਕੀਤੀ ਗਈ ਹੈ ਕਿ ਲੋਕਾਂ 'ਚ ਜਾਗਰੂਕਤਾ ਲਈ ਦੇਸ਼ ਭਰ 'ਚ ਪ੍ਰੋਗਰਾਮ ਆਯੋਜਿਤ ਕੀਤੇ ਜਾਣ। ਲੋਕਾਂ ਨੂੰ ਇਸ ਗੱਲ ਲਈ ਉਤਸ਼ਾਹਤ ਕੀਤਾ ਜਾਵੇ ਕਿ ਉਹ ਆਪਣੇ ਬੱਚਿਆਂ ਨੂੰ ਹਿੰਦੂਆਂ ਵਲੋਂ ਚਲਾਏ ਜਾ ਰਹੇ ਸਕੂਲਾਂ 'ਚ ਭੇਜਣ ਨਾ ਕਿ ਮਿਸ਼ਨਰੀਜ਼ ਵਲੋਂ ਚਲਾਏ ਜਾ ਰਹੇ ਸਕੂਲਾਂ 'ਚ। ਇਸ ਦੇ ਨਾਲ ਹੀ ਰਾਏ ਨੇ ਦੱਸਿਆ ਕਿ ਵਿਦਿਆ ਭਾਰਤੀ ਸੰਸਥਾ ਦੁਨੀਆ ਵਿਚ ਤਕਰੀਬਨ 40 ਹਜ਼ਾਰ ਸਕੂਲਾਂ ਨੂੰ ਚਲਾਉਂਦੀ ਹੈ, ਜਿੱਥੇ 40 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ ਅਤੇ ਸਿੱਖਿਆ ਗ੍ਰਹਿਣ ਕਰਦੇ ਹਨ।
ਛੇੜਖਾਨੀ ਕਰਨੀ ਪੈ ਗਈ ਜਾਨ 'ਤੇ ਭਾਰੀ, ਜਦੋਂ ਲੋਕਾਂ ਕੁੱਟ-ਕੁੱਟ ਕੀਤਾ ਲਾਲ (ਵੀਡੀਓ)
NEXT STORY