ਜੋਧਪੁਰ- ਕਥਾਵਾਚਕ ਆਸਾ ਰਾਮ ਬਾਪੂ ਜੋਧਪੁਰ ਸੈਂਟਰਲ ਜੇਲ 'ਚ ਬੰਦ ਹੈ। ਆਸਾ ਰਾਮ ਨਾਬਾਲਗ ਲੜਕੀ ਦੇ ਯੌਨ ਸ਼ੋਸ਼ਣ ਦੇ ਦੋਸ਼ 'ਚ ਜੇਲ 'ਚ ਬੰਦ ਹੈ। ਆਸਾ ਰਾਮ ਨੂੰ ਟ੍ਰਾਈਜੇਮਿਨਲ ਨਿਊਰੋਲਿਜਯਾ ਦੀ ਜਾਂਚ ਲਈ ਬੁੱਧਵਾਰ ਦੀ ਰਾਤ ਨੂੰ ਟ੍ਰੇਨ ਤੋਂ ਦਿੱਲੀ ਲੈ ਜਾਇਆ ਗਿਆ। ਟ੍ਰੇਨ 'ਚ ਆਸਾ ਰਾਮ ਨੇ ਭਜਨ ਗਾਏ ਅਤੇ ਡਾਂਸ ਵੀ ਕੀਤਾ ਪਰ ਜਿਵੇਂ ਹੀ ਵੀਰਵਾਰ ਨੂੰ ਦਿੱਲੀ ਦੇ ਏਮਸ ਹਸਪਤਾਲ ਲੈ ਜਾਇਆ ਗਿਆ ਤਾਂ ਉਸ ਨੇ ਇਹ ਕਹਿੰਦੇ ਹੋਏ ਜਾਂਚ ਕਰਾਉਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਸਿਹਤ ਠੀਕ ਹੈ। ਹਾਲਾਂਕਿ ਦਿੱਲੀ ਪੁਲਸ ਨੇ ਆਸਾ ਰਾਮ ਦੀ ਏਮਸ ਦੇ ਜੈਪ੍ਰਕਾਸ਼ ਨਾਰਾਇਣ ਟਰਾਮਾ ਸੈਂਟਰ 'ਚ ਜਾਂਚ ਕਰਵਾਈ।
ਆਸਾ ਰਾਮ ਨੂੰ ਦਿੱਲੀ ਰੇਲਵੇ ਸਟੇਸ਼ਨ ਤੋਂ ਸਿੱਧੇ ਤਿਹਾੜ ਜੇਲ ਲੈ ਜਾਇਆ ਗਿਆ। ਉੱਥੇ ਆਸਾ ਰਾਮ ਨੇ ਆਪਣੇ ਨਾਲ ਗਈ ਜੋਧਪੁਰ ਪੁਲਸ ਟੀਮ ਨੂੰ ਕਿਹਾ ਕਿ ਮੈਂ ਤਿਹਾੜ 'ਚ ਪ੍ਰਵਚਨ ਦੇਣ ਅਤੇ ਸਤਿਸੰਗ ਕਰਨ ਦਾ ਸੁਪਨਾ ਦੇਖਿਆ ਸੀ। ਉਹ ਤਾਂ ਪੂਰਾ ਨਹੀਂ ਹੋਇਆ ਪਰ ਤੁਸੀਂ ਲੋਕਾਂ ਨੇ ਮੇਰੇ ਤਿਹਾੜ ਜੇਲ ਆਉਣ ਦੇ ਸੁਪਨੇ ਨੂੰ ਪੂਰਾ ਕਰ ਦਿੱਤਾ।
'ਅੰਗਰੇਜ਼ੀ ਬੋਲਣ ਵਾਲੇ ਬੱਚੇ ਦਿੰਦੇ ਹਨ ਮਾਂ-ਬਾਪ ਨੂੰ ਧੋਖਾ'
NEXT STORY