ਨਵੀਂ ਦਿੱਲੀ- ਰਸੋਈ ਗੈਸ ਦੀ ਸਬਸਿਡੀ ਦੀ ਰਕਮ ਗੈਸ ਉਪਭੋਗਤਾ ਦੇ ਬੈਂਕ ਖਾਤੇ ਵਿਚ ਪਹੁੰਚਾਉਣ ਦੀ ਡੀ. ਬੀ. ਟੀ. ਐਲ. ਯੋਜਨਾ ਇਕ ਜਨਵਰੀ ਤੋਂ ਲਾਗੂ ਹੋ ਗਈ ਹੈ। ਵੀਰਵਾਰ ਨੂੰ ਯੋਜਨਾ ਦੇ ਪਹਿਲੇ ਦਿਨ ਸ਼ਹਿਰ ਦੀਆਂ 70 ਗੈਸ ਏਜੰਸੀਆਂ 'ਤੇ ਡੀ. ਬੀ. ਟੀ. ਐਲ. ਨਾਲ ਲਿੰਕਅਪ ਤਕਰੀਬਨ 25 ਹਜ਼ਾਰ ਸੀ. ਟੀ. ਸੀ. ਗਾਹਕਾਂ ਦੀ ਪੁਰਾਣੀ ਗੈਸ ਬੁਕਿੰਗ ਰੱਦ ਕਰ ਕੇ ਸਾਫਟਵੇਅਰ ਸਿਸਟਮ ਨਾਲ ਨਵੇਂ ਸਿਰੇ ਤੋਂ ਅਪਡੇਟ ਕਰਾਇਆ ਗਿਆ।
ਬਤੌਰ ਸੀ. ਟੀ. ਸੀ. ਕਸਟਮਰ ਨਵੀਂ ਬੁਕਿੰਗ ਅਪਡੇਟ ਕਰ ਕੇ ਉਪਭੋਗਤਾਵਾਂ ਨੂੰ ਇਸ ਦੀ ਜਾਣਕਾਰੀ ਐਸ. ਐਮ. ਐਸ. ਭੇਜ ਕੇ ਦਿੱਤੀ ਗਈ। ਪੁਰਾਣੀ ਬੁਕਿੰਗ ਅਪਡੇਟ ਹੁੰਦੇ ਹੀ 244.75 ਰੁਪਏ ਅਤੇ 323.25 ਰੁਪਏ ਐਡਵਾਂਸ ਸਬਸਿਡੀ ਦੇ ਕੁਲ 568 ਰੁਪਏ ਵੀ ਸੀ. ਟੀ. ਸੀ. ਗਾਹਕ ਦੇ ਲਿੰਕਅਪ ਸਬਸਿਡੀ ਬੈਂਕ ਖਾਤੇ 'ਚ ਟਰਾਂਸਫਰ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇੰਡੀਅਨ ਕੰਪਨੀ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਰਕਮ ਅਗਲੇ 48 ਘੰਟਿਆਂ ਵਿਚ ਉਪਭੋਗਤਾ ਦੇ ਲਿੰਕਅਪ ਖਾਤੇ 'ਚ ਪਹੁੰਚ ਜਾਵੇਗੀ।
ਜਾਣਕਾਰੀ ਮੁਤਾਬਕ ਅਪਡੇਟ ਹੋਈ ਪੁਰਾਣੀ ਬੁਕਿੰਗ ਅਤੇ ਇਕ ਜਨਵਰੀ ਤੋਂ ਨਵੀਂ ਬੁਕਿੰਗ ਤੋਂ ਬਾਅਦ ਸੀ. ਟੀ. ਸੀ. ਉਪਭੋਗਤਾਵਾਂ ਨੂੰ 761 ਰੁਪਏ 'ਚ ਗੈਸ ਸਿਲੰਡਰ ਮਿਲੇਗਾ। ਡੀ. ਬੀ. ਟੀ. ਐਲ. ਨਾਲ ਨਾ ਜੁੜਨ ਵਾਲੇ ਉਪਭੋਗਤਾਵਾਂ ਨੂੰ ਪਹਿਲੇ ਵਾਂਗ ਹੀ ਸਬਸਿਡੀ ਵਾਲਾ 437.75 ਰੁਪਏ 'ਚ ਗੈਸ ਦੀ ਹੋਮ ਡਿਲੀਵਰੀ ਹੋਵੇਗੀ।
ਪ੍ਰੇਮੀ ਨਾਲ ਦੇਖ ਭਰਾ ਨੇ ਗੰਡਾਸੇ ਨਾਲ ਵੱਢ 'ਤੀ ਭੈਣ
NEXT STORY