ਲਖਨਊ- ਉੱਤਰ ਪ੍ਰਦੇਸ਼ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਵੇਂ ਸਾਲ ਵਾਲੇ ਦਿਨ ਇਕ ਵਿਅਕਤੀ ਨੇ ਆਪਣੀ ਭੈਣ ਦੀ ਗਰਦਨ ਵੱਢ ਕੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਹ ਘਟਨਾ ਵਾਪਰੀ ਹੈ, ਉੱਤਰ ਪ੍ਰਦੇਸ਼ ਦੇ ਸੀਬੀਗੰਜ ਦੇ ਮਹੇਸ਼ਪੁਰਾ ਪਿੰਡ 'ਚ। ਦਰਅਸਲ ਵੀਰਵਾਰ ਦੀ ਸ਼ਾਮ ਨੂੰ ਭਰਾ ਨੇ ਆਪਣੀ ਭੈਣ ਨੂੰ ਉਸ ਦੇ ਪ੍ਰੇਮੀ ਨਾਲ ਦੇਖਿਆ ਤਾਂ ਉਸ ਦਾ ਖੂਨ ਖੌਲ ਉਠਿਆ ਅਤੇ ਉਸ ਨੇ ਗੰਡਾਸੇ ਨਾਲ ਉਸ ਦੀ ਗਰਦਨ ਵੱਢ ਕੇ ਹੱਤਿਆ ਕਰ ਦਿੱਤੀ।
ਭੈਣ ਦਾ ਪ੍ਰੇਮੀ ਮੌਕੇ ਤੋਂ ਜਾਨ ਬਚਾ ਕੇ ਦੌੜ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਭਰਾ ਆਪਣੀ ਲਾਸ਼ ਨੂੰ ਲੈ ਕੇ ਦੇਰ ਰਾਤ ਤਕ ਘੁੰਮਦਾ ਰਿਹਾ। ਉਹ ਹੱਤਿਆ ਦਾ ਦੋਸ਼ ਕਿਸੇ ਹੋਰ ਦੇ ਸਿਰ ਮੜਣਾ ਚਾਹੁੰਦਾ ਸੀ ਪਰ ਜਦੋਂ ਪਿੰਡ ਵਾਲਿਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਛਾਣਬੀਨ ਕੀਤੀ। ਕੁਝ ਦੇਰ ਬਾਅਦ ਹੀ ਮਾਮਲਾ ਸਾਫ ਹੋ ਗਿਆ। ਪੁੱਛ-ਗਿੱਛ ਦੌਰਾਨ ਭਰਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਉਸ ਵਿਰੁੱਧ ਹੱਤਿਆ ਦਾ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।
ਆਸਾ ਰਾਮ ਨੇ ਕਿਹਾ, 'ਪੁਲਸ ਨੇ ਮੇਰੇ ਸੁਪਨੇ ਨੂੰ ਪੂਰਾ ਕੀਤਾ'
NEXT STORY