ਨਵੀਂ ਦਿੱਲੀ- ਪਿੱਛਲੇ ਸਾਲ ਐਪਲ ਦੇ ਲਾਂਚ ਹੋਏ ਆਈਫੋਨ 6 ਅਤੇ ਆਈਫੋਨ 6 ਪਲੱਸ ਦੀ ਬਾਜ਼ਾਰ 'ਚ ਭਾਰੀ ਮੰਗ ਰਹੀ ਪਰ ਇਸ ਦੇ ਨਾਲ ਹੀ ਕੰਪਨੀ ਨੂੰ ਕਈ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ, ਜਿਵੇਂ ਆਈ.ਓ.ਐਸ. 8 'ਚ ਆਉਣ ਵਾਲੀਆਂ ਦਿੱਕਤਾਂ ਅਤੇ ਭਾਰ ਪੈਣ ਨਾਲ ਬੈਂਡ ਹੋ ਰਹੇ ਆਈਫੋਨ। ਇਸ ਨਾਲ ਕੰਪਨੀ ਕਾਫੀ ਚਰਚਾ 'ਚ ਰਹੀ।
ਹੁਣ ਕੰਪਨੀ ਦੇ ਨਾਲ ਇਕ ਹੋਰ ਵਿਵਾਦ ਜੁੜ ਗਿਆ ਹੈ। ਕੰਪਨੀ ਖਿਲਾਫ ਕੇਸ ਹੋਇਆ ਹੈ ਕਿ ਕੰਪਨੀ ਨੇ ਗਲਤ ਇੰਟਰਨਲ ਸਟੋਰੇਜ ਦੀ ਜਾਣਕਾਰੀ ਦਿੱਤੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਆਈਫੋਨ ਅਤੇ ਆਈ.ਓ.ਐਸ. ਡਿਵਾਈਸ 'ਤੇ ਨਵਾਂ ਆਪ੍ਰੇਟਿੰਗ ਸਿਸਟਮ ਅਪਡੇਟ ਕਰਨ ਦੇ ਬਾਅਦ ਯੂਜ਼ਰਸ ਨੂੰ ਘੱਟ ਸਟੋਰੇਜ ਮਿਲਦਾ ਹੈ। ਸਿਲਿਕਾਨ ਬੀਟ ਦੀ ਰਿਪੋਰਟ ਅਨੁਸਾਰ ਐਪਲ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਨਵੇਂ ਆਪ੍ਰੇਟਿੰਗ ਸਿਸਟਮ ਨੂੰ ਅਪਡੇਟ ਕਰਨ ਦੇ ਬਾਅਦ ਯੂਜ਼ਰਸ ਨੂੰ ਕਿੰਨੀ ਸਟੋਰੇਜ ਮਿਲੇਗੀ। ਕਈ ਯੂਜ਼ਰਸ ਦਾ ਦਾਅਵਾ ਹੈ ਕਿ 2013 'ਚ ਲਾਂਚ ਹੋਏ ਆਈਫੋਨ 5 ਐਸ 'ਚ ਜਦੋਂ ਨਵਾਂ ਆਪ੍ਰੇਟਿੰਗ ਸਿਸਟਮ ਅਪਗ੍ਰੇਡ ਕੀਤਾ ਗਿਆ ਤਾਂ ਯੂਜ਼ਰਸ ਨੂੰ ਬਹੁਤ ਘੱਟ ਸਟੋਰੇਜ ਮਿਲੀ।
ਐਪਲ ਦੇ ਖਿਲਾਫ ਕੀਤੇ ਗਏ ਕੇਸ 'ਚ ਯੂਜ਼ਰ ਦਾ ਦਾਅਵਾ ਹੈ ਕਿ ਜਿੰਨੇ ਸਟੋਰੇਜ ਦਾ ਦਾਅਵਾ ਕੰਪਨੀ ਨੇ ਕੀਤਾ ਉਸ 'ਚੋਂ ਆਈਫੋਨ 5ਐਸ ਦੀ ਸਟੋਰੇਜ 18.1 ਫੀਸਦੀ ਘੱਟ ਅਤੇ ਆਈਪੈਡ ਦੀ ਮੈਮੋਰੀ 23.1 ਫੀਸਦੀ ਘੱਟ ਹੈ। ਵੈਬਸਾਈਟ 9to5mac ਦੀ ਰਿਪੋਰਟ ਅਨੁਸਾਰ ਐਪਲ ਆਪਣੇ ਗੈਜੇਟਸ ਦੇ ਨਾਲ ਡਿਸਕਲੇਮਰ ਵੀ ਪੇਸ਼ ਕਰਦਾ ਹੈ, ਜਿਸ 'ਚ ਇਹ ਜਾਣਕਾਰੀ ਦਿੱਤੀ ਹੁੰਦੀ ਹੈ ਕਿ ਜਿੰਨੀ ਇੰਟਰਨਲ ਸਟੋਰੇਜ ਲਿਖੀ ਗਈ ਹੈ ਸਟੋਰੇਜ ਉਸ ਤੋਂ ਘੱਟ ਹੋਵੇਗੀ ਪਰ ਜ਼ਿਆਦਾਤਰ ਯੂਜ਼ਰਸ ਨੂੰ ਇਸ ਦਾ ਪਤਾ ਨਹੀਂ ਚੱਲਦਾ। ਸੈਮਸੰਗ ਦੇ ਗਲੈਕਸੀ ਐਸ4 ਦੇ 16 ਜੀ.ਬੀ. ਮਾਡਲ 'ਚ ਸਿਰਫ 8.82 ਜੀ.ਬੀ. ਸਟੋਰੇਜ ਮਿਲਦੀ ਹੈ ਪਰ ਐਪਲ ਦੇ ਨਵੇਂ ਆਪ੍ਰੇਟਿੰਗ ਸਿਸਟਮ ਆਈ.ਓ.ਐਸ. 8 ਦੇ ਲਾਂਚ ਦੇ ਬਾਅਦ ਫੋਨ ਦੀ ਸਟੋਰੇਜ ਹੋਰ ਜ਼ਿਆਦਾ ਘੱਟ ਹੋ ਗਈ ਹੈ। ਰਿਪੋਰਟ ਅਨੁਸਾਰ ਬੇ ਏਰਿਆ ਦੀ ਫੈਡਰਲ ਅਦਲਾਤ 'ਚ ਐਪਲ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ 'ਚ ਆਈ.ਓ.ਐਸ. 8 ਦੀ ਵਜ੍ਹਾ ਨਾਲ ਆਈਫੋਨ 'ਚ ਦੱਸੀ ਗਈ ਇੰਟਰਨਲ ਸਟੋਰੇਜ ਤੋਂ 18.1 ਫੀਸਦੀ ਘੱਟ ਸਟੋਰੇਜ ਮਿਲਦੀ ਹੈ। ਵਾਸ਼ਿੰਗਟਨ ਡੀ.ਸੀ. ਸਥਿਤ ਇਕ ਲਾ ਫਰਮ ਦੇ ਵਕੀਲ ਵਿਲਿਅਮ ਐਂਡਰਸਨ ਦਾ ਕਹਿਣਾ ਹੈ ਕਿ ਐਪਲ ਦੇ ਖਿਲਾਫ ਕਈ ਹੋਰ ਯੂਜ਼ਰਸ ਨੇ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕੀਤੀਆਂ ਹਨ।
ਬਾਜ਼ਾਰ ਵਾਧੇ ਦੇ ਨਾਲ ਬੰਦ, ਨਿਫਟੀ 8400 ਅੰਕ ਦੇ ਕੋਲ
NEXT STORY