ਮੁੰਬਈ- ਰਿਜ਼ਰਵ ਬੈਂਕ ਨੇ 2 ਨਵੀਂਆਂ ਸ਼੍ਰੇਣੀਆਂ- 'ਭੁਗਤਾਨ ਬੈਂਕ' ਅਤੇ 'ਲਘੂ ਬੈਂਕ' ਦੇ ਲਾਈਸੈਂਸ ਲਈ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਸਮਾਂ ਸੀਮਾ 2 ਫਰਵਰੀ ਤੱਕ ਵਧਾ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਅਜਿਹੇ ਬੈਂਕ ਸ਼ੁਰੂ ਕਰਨ ਲਈ ਘੱਟ ਤੋਂ ਘੱਟ 100 ਕਰੋੜ ਰਪਏ ਦੀ ਪੂੰਜੀ ਰੱਖਣੀ ਜ਼ਰੂਰੀ ਹੋਵੇਗੀ।
ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਵੱਖ-ਵੱਖ ਪੱਖਾਂ ਵਲੋਂ ਦੱਸੀਆਂ ਗਈਆਂ ਸਮਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਰਜ਼ੀਆਂ ਦੀ ਅੰਤਿਮ ਤਾਰੀਖ 16 ਜਨਵਰੀ 2015 ਸੀ ।
ਐਪਲ ਨੇ ਇਕ ਵਾਰ ਫਿਰ ਆਪਣੇ ਯੂਜ਼ਰਸ ਨੂੰ ਦਿੱਤਾ ਧੋਖਾ! (ਦੇਖ ਤਸਵੀਰਾਂ)
NEXT STORY