ਨਵੀਂ ਦਿੱਲੀ - ਪਿਛਲੇ ਸਾਲ ਦੇਸ਼ ਤੋਂ ਕੌਫੀ ਦੀ ਬਰਾਮਦ 4 ਫ਼ੀਸਦੀ ਘੱਟ ਕੇ ਕਰੀਬ 3 ਲੱਖ ਟਨ ਰਹੀ ਪਰ ਇਸ ਦੌਰਾਨ ਆਮਦਨੀ 6 ਫ਼ੀਸਦੀ ਵਧ ਕੇ 4,986 ਕਰੋੜ ਰੁਪਏ ਰਹੀ । ਸਾਲ 2013 'ਚ ਬਰਾਮਦ ਕਮਾਈ 4,692 ਕਰੋੜ ਰੁਪਏ ਰਹੀ । ਸਾਲ 2014 'ਚ ਕੌਫੀ ਦੀ ਬਰਾਮਦ ਨਾਲ 1,65,529 ਰੁਪਏ ਪ੍ਰਤੀ ਟਨ ਦਾ ਮਾਲੀਆ ਪ੍ਰਾਪਤ ਹੋਇਆ, ਜਦੋਂ ਕਿ ਦੇਸ਼ ਤੋਂ ਸਭ ਤੋਂ ਜ਼ਿਆਦਾ ਕੌਫੀ ਦੀ ਬਰਾਮਦ ਇਟਲੀ (68,442 ਟਨ ), ਜਰਮਨੀ (30,048 ਟਨ), ਤੁਰਕੀ (15,842 ਟਨ), ਬੈਲਜੀਅਮ (13,862 ਟਨ) ਤੇ ਇੰਡੋਨੇਸ਼ੀਆ (11,532 ਟਨ) ਰਹੀ ।
ਫੋਰਡ ਇੰਡੀਆ ਦੀ ਵਿਕਰੀ ਵਧੀ
NEXT STORY