ਨਵੀਂ ਦਿੱਲੀ - ਕਿੰਗਫਿਸ਼ਰ ਅਤੇ ਸਪਾਈਸਜੈੱਟ ਤੋਂ ਮਿਲੇ ਮਾੜੇ ਤਜ਼ਰਬਿਆਂ ਤੋਂ ਸਬਕ ਲੈਂਦੇ ਹੋਏ ਭਾਰਤੀ ਹਵਾਬਾਜ਼ੀ ਅਥਾਰਿਟੀ (ਏ. ਏ. ਆਈ.) ਨੇ ਵਾਡੀਆ ਸਮੂਹ 'ਚ ਬਦਲੀ ਬਜਟ ਏਅਰਲਾਈਨ ਗੋਏਅਰ ਨੂੰ ਇਕ ਹਫ਼ਤੇ ਦੇ ਅੰਦਰ 38 ਕਰੋੜ ਰੁਪਏ ਬਕਾਏ ਦਾ ਭੁਗਤਾਨ ਕਰਨ ਲਈ ਕਿਹਾ ਹੈ । ਏ. ਏ. ਆਈ. ਨੇ ਨੋਟਿਸ ਜਾਰੀ ਕਰਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਕਾਏ ਦਾ ਸਮੇਂ 'ਤੇ ਭੁਗਤਾਨ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਕੰਪਨੀ ਨੂੰ 'ਭੁਗਤਾਨ ਕਰੇ ਅਤੇ ਉੜਾਨ ਭਰੇ' ਵਿਵਸਥਾ ਤਹਿਤ ਲਿਆ ਸਕਦੀ ਹੈ । ਗੋਏਅਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਮੁੱਦੇ ਦਾ ਹੱਲ ਕੀਤਾ ਜਾ ਰਿਹਾ ਹੈ ।
ਆਰ. ਕੇ. ਸ਼੍ਰੀਵਾਸਤਵ ਬਣੇ ਏ. ਏ. ਆਈ. ਦੇ ਪ੍ਰਧਾਨ : ਝਾਰਖੰਡ ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ 1984 ਬੈਚ ਦੇ ਅਧਿਕਾਰੀ ਆਰ. ਕੇ. ਸ਼੍ਰੀਵਾਸਤਵ ਨੇ ਏ. ਏ. ਆਈ. ਦੇ ਪ੍ਰਧਾਨ ਦਾ ਆਹੁਦਾ ਸੰਭਾਲ ਲਿਆ ਹੈ । ਉਨ੍ਹਾਂ ਦੀ ਨਿਯੁਕਤੀ ਸੁਧੀਰ ਰਹੇਜਾ ਦੇ ਸਥਾਨ 'ਤੇ ਕੀਤੀ ਗਈ ਹੈ । ਸ਼੍ਰੀਵਾਸਤਵ ਨੂੰ ਸਰਕਾਰ ਨੇ 5 ਸਾਲ ਲਈ ਇਸ ਆਹੁਦੇ 'ਤੇ ਨਿਯੁਕਤ ਕਰਨ ਦਾ ਐਲਾਨ ਕੀਤਾ ।
ਕੋਚਿ ਹਵਾਈ ਅੱਡੇ 'ਤੇ ਯਾਤਰੀ ਆਵਾਜਾਈ ਵਧੀ : ਕੋਚਿ : ਕੋਚਿ ਹਵਾਈ ਅੱਡੇ ਤੋਂ ਯਾਤਰੀ ਆਵਾਜਾਈ ਵਿਚ ਸਾਲ 2014 ਵਿਚ 15.36 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ । ਇਸ ਦੌਰਾਨ, 61,04,559 ਤੋਂ ਵੱਧ ਮੁਸਾਫਰਾਂ ਨੇ ਇਸ ਹਵਾਈ ਅੱਡੇ ਰਾਹੀਂ ਹਵਾਈ ਯਾਤਰਾ ਕੀਤੀ, ਜਦੋਂਕਿ ਇਸਤੋਂ ਪਿਛਲੇ ਸਾਲ 52,91,793 ਮੁਸਾਫਰਾਂ ਨੇ ਕੋਚਿ ਹਵਾਈ ਅੱਡੇ ਤੋਂ ਯਾਤਰਾ ਕੀਤੀ ਸੀ ।
ਬਰਾਂਡ ਨਾਂ ਦੇ ਨਾਲ ਕੰਪਨੀ ਦਾ ਨਾਂ ਵੀ ਦੱਸਣਾ ਜ਼ਰੂਰੀ
NEXT STORY