ਮੁੰਬਈ - ਅੱਗੇ ਆਉਣ ਵਾਲੇ ਦਿਨ ਰੌਮਾਂਚਕ ਹੋਣ ਦਾ ਵਾਅਦਾ ਕਰਦੇ ਹੋਏ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਬੈਂਕਿੰਗ ਸਹੂਲਤਾਂ ਤੋਂ ਵਾਂਝੀ ਆਬਾਦੀ ਦੇ ਸੰਗਠਿਤ ਵਿੱਤੀ ਢਾਂਚੇ ਦੇ ਘੇਰੇ ਵਿਚ ਆਉਣ ਦੇ ਬਾਅਦ ਭਾਰਤ ਚੀਨ ਦੀ ਵਾਧਾ ਦਰ ਦੀ ਬਰਾਬਰੀ ਕਰ ਸਕੇਗਾ । ਮੰਤਰੀ ਨੇ ਇਹ ਵੀ ਕਿਹਾ, ''ਅੱਜ ਅਸਲ ਚੁਣੌਤੀ ਨਿਵੇਸ਼ ਵਿਚ ਤੇਜ਼ੀ ਲਿਆਉਣ, ਬੁਨਿਆਦੀ ਢਾਂਚੇ 'ਤੇ ਧਿਆਨ ਦੇਣਾ ਤੇ ਨਿਰਮਾਣ ਖੇਤਰ ਵਿਚ ਵੱਡੇ ਪੈਮਾਨੇ 'ਤੇ ਸੁਧਾਰ ਲਿਆਉਣ ਹੈ । ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਕਿ ਅਗਲੇ ਪੜਾਅ ਵਿਚ ਪ੍ਰਵੇਸ਼ ਕਰੀਏ ਜਿੱਥੇ ਅਸੀਂ ਇਸ ਟੀਚੇ ਵਿਚ ਤੇਜ਼ੀ ਲਿਆਈਏ ਜੋ ਮਾਲੀ ਹਾਲਤ ਦੇ ਮੁੜ ਵਸੇਬੇ ਲਈ ਜ਼ਰੂਰੀ ਹੈ ।'' ਉਨ੍ਹਾਂ ਕਿਹਾ, ''ਆਉਣ ਵਾਲੇ ਦਿਨ ਅਤਿਅੰਤ ਰੌਮਾਂਚਕਾਰੀ ਹੋਣ ਜਾ ਰਹੇ ਹਨ... ਜਦੋਂ ਵੀ ਇਨ੍ਹਾਂ ਵਰਗਾਂ (ਬੈਂਕਾਂ ਤੋਂ ਵਾਂਝੀ ਆਬਾਦੀ) ਦੇ ਕੋਲ ਰੂਪੇ ਕਾਰਡ ਹੋਵੇਗਾ ਅਤੇ ਖਰਚ ਕੀਤਾ ਗਿਆ ਕਾਫੀ ਪੈਸਾ ਬੈਂਕਿੰਗ ਖੇਤਰ ਵਿਚ ਜਾਵੇਗਾ, ਸੰਭਵ ਹੈ : ਉਹ ਦਿਨ ਦੂਰ ਨਹੀਂ ਜਦੋਂ ਅਸੀ ਚੀਨ ਦੀ ਆਰਥਿਕ ਵਾਧੇ ਦੀ ਬਰਾਬਰੀ ਕਰ ਸਕਾਂਗੇ ।'' ਹਾਲ ਦੇ ਸਮੇਂ ਵਿਚ ਦੁਨੀਆ ਵਿਚ ਚੀਨ ਸਭ ਤੋਂ ਤੇਜ਼ੀ ਨਾਲ ਆਰਥਿਕ ਵਾਧਾ ਹਾਸਲ ਕਰਨ ਵਾਲਾ ਦੇਸ਼ ਰਿਹਾ ਹੈ । ਉਸਨੇ ਕਰੀਬ 2 ਦਹਾਕਿਆਂ ਤਕ ਦਹਾਈ ਅੰਕ ਵਿਚ ਵਾਧਾ ਦਰ ਹਾਸਲ ਕੀਤੀ ਹੈ ।
ਗੋਏਅਰ 38 ਕਰੋੜ ਬਕਾਏ ਦਾ ਭੁਗਤਾਨ ਕਰੇ : ਏ. ਏ. ਆਈ.
NEXT STORY