ਨਵੀਂ ਦਿੱਲੀ- ਦੁੱਧ ਅਤੇ ਉਸ ਨਾਲ ਜੁੜੇ ਉਤਪਾਦਾਂ ਦੀਆਂ ਕੀਮਤਾਂ ਅਗਲੇ ਕੁਝ ਮਹੀਨਿਆਂ 'ਚ ਉਪਭੋਗਤਾਵਾਂ ਦੇ ਲਈ ਕੋਈ ਪਰੇਸ਼ਾਨੀ ਖੜ੍ਹੀ ਨਹੀਂ ਕਰਨਗੀਆਂ। ਅਮੂਲ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਆਰ.ਐੱਸ. ਸੋਢੀ ਨੇ ਕਿਹਾ ਕਿ ਸਥਾਨਕ ਅਤੇ ਸੰਸਾਰਕ ਬਾਜ਼ਾਰ ਦੇ ਹਾਲਾਤ ਦੇਖਣ 'ਤੇ ਮੈਨੂੰ ਆਉਣ ਵਾਲੇ 5-6 ਮਹੀਨਿਆਂ 'ਚ ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਕੀਮਤਾਂ 'ਚ ਕੋਈ ਵਾਧਾ ਹੋਣ ਦੀ ਉਮੀਦ ਨਹੀਂ ਹੈ। ਮਿਲਕ ਪਾਉਡਰ ਨਿਰਮਾਤਾਵਾਂ ਵੱਲੋਂ ਖਰੀਦ 'ਚ ਆਈ ਗਿਰਾਵਟ ਦੇ ਕਾਰਨ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਸਾਰੀਆਂ ਪ੍ਰਮੁੱਖ ਸਰਕਾਰੀ ਕਮੇਟੀਆਂ ਨੂੰ ਆਮ ਦਿਨਾਂ ਦੇ ਮੁਕਾਬਲੇ 20-25 ਫੀਸਦੀ ਵੱਧ ਦੁੱਧ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆ ਵਿਚ ਵੈਲਿਊ ਐਡਿਡ ਟੈਕਸ ਦੀ ਕੀਮਤ 'ਚ 30-40 ਫੀਸਦੀ ਦੀ ਗਿਰਾਵਟ ਆਉਣ ਦੀ ਵਜ੍ਹਾ ਨਾਲ ਮਿਲਕ ਪਾਉਡਰ ਨਿਰਮਾਤਾਵਾਂ ਨੇ ਖਰੀਦ 'ਚ ਕਟੌਤੀ ਕੀਤੀ ਹੈ। ਯੂਰਪੀ ਸੰਘ ਵੱਲੋਂ ਰੂਸ 'ਤੇ ਆਰਥਿਕ ਪਾਬੰਦੀ ਲਗਾਉਣ ਦੇ ਕਾਰਨ ਰੂਸ ਤੋਂ ਵੀ ਮੰਗ ਆ ਰਹੀ ਹੈ, ਜਿੱਥੇ ਨਿਰਮਾਤਾ ਦੇ ਲਈ ਰੈਗੁਲੇਟਰੀ ਮਨਜ਼ੂਰੀ ਦੀ ਜ਼ਰੂਰਤ ਹੈ।
ਵਟਸਐਪ ਯੂਜ਼ ਕਰਨ ਦੇ ਪੰਜ ਚਲਾਕ ਤਰੀਕੇ (ਦੇਖੋ ਤਸਵੀਰਾਂ)
NEXT STORY