ਮੁੰਬਈ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 26 ਦਸੰਬਰ ਨੂੰ ਖਤਮ ਹਫਤੇ ਦੇ ਦੌਰਾਨ 28.75 ਕਰੋੜ ਡਾਲਰ ਘੱਟ ਹੋ ਕੇ 319.71 ਅਰਬ ਡਾਲਰ ਰਹਿ ਗਿਆ। ਇਸ ਤੋਂ ਪਹਿਲੇ ਦੋ ਹਫਤਿਆਂ ਦੇ ਦੌਰਾਨ ਇਸ 'ਚ ਵਾਧਾ ਰਿਹਾ ਸੀ।
ਰਿਜ਼ਰਵ ਬੈਂਕ ਨੇ ਦੱਸਿਆ ਕਿ ਹਫਤੇ ਦੇ ਦੌਰਾਨ ਮੁਦਰਾ ਭੰਡਾਰ ਦੇ ਪ੍ਰਮੁੱਖ ਘਟਕ ਵਿਦੇਸ਼ੀ ਮੁਦਰਾ ਪਰਿਸੰਪਤੀ 'ਚ 27.10 ਕਰੋੜ ਡਾਲਰ ਦੀ ਕਮੀ ਆਈ ਅਤੇ ਇਹ 295.40 ਅਰਬ ਡਾਲਰ 'ਤੇ ਆ ਗਈ ਜਦੋਂਕਿ ਸੋਨੇ ਦਾ ਭੰਡਾਰ 18.99 ਅਰਬ ਡਾਲਰ 'ਤੇ ਸਥਿਰ ਰਿਹਾ।
ਇਸੇ ਹਫਤੇ ਦੇ ਦੌਰਾਨ ਵਿਸ਼ੇਸ਼ ਨਿਕਾਸੀ ਅਧਿਕਾਰ 1.30 ਕਰੋੜ ਡਾਲਰ ਘੱਟ ਕੇ 4.19 ਅਰਬ ਡਾਲਰ ਰਹਿ ਗਿਆ ਜਦੋਂਕਿ ਕੌਮਾਂਤਰੀ ਮੁਦਰਾ ਫੰਡ ਦੇ ਕੋਲ ਸੁਰੱਖਿਆ ਰਕਮ 'ਚ 35 ਲੱਖ ਡਾਲਰ ਦੀ ਕਮੀ ਦਰਜ ਕੀਤੀ ਗਈ ਅਤੇ ਇਹ 1.14 ਅਰਬ ਡਾਲਰ 'ਤੇ ਆ ਗਿਆ।
ਹਾਲਾਂਕਿ ਇਸ ਦੌਰਾਨ ਡਾਲਰ ਦੇ ਮੁਕਾਬਲੇ ਰੁਪਏ ਦੀਆਂ ਕੀਮਤਾਂ 'ਚ ਆਈ ਭਾਰੀ ਕਮੀ ਦੇ ਕਾਰਨ ਵਿਦੇਸ਼ੀ ਮੁਦਰਾ ਭੰਡਾਰ 138 ਅਰਬ ਡਾਲਰ ਦਾ ਵਾਧਾ ਦਰਜ ਕੀਤਾ ਗਿਆ ਹੈ।
ਆਉਣ ਵਾਲੇ 5-6 ਮਹੀਨਿਆਂ 'ਚ ਨਹੀਂ ਵਧਣਗੀਆਂ ਦੁੱਧ ਦੀਆਂ ਕੀਮਤਾਂ
NEXT STORY