ਨਵੀਂ ਦਿੱਲੀ- ਬਾਜ਼ਾਰ 'ਚ ਮੰਗ ਕਮਜ਼ੋਰ ਹੋਣ ਦੀ ਵਜ੍ਹਾ ਨਾਲ ਸੋਨਾ ਇਕ ਵਾਰ ਫਿਰ ਸਸਤਾ ਹੋ ਗਿਆ ਹੈ। ਵਿਦੇਸ਼ਾਂ 'ਚ ਮਜ਼ਬੂਤੀ ਦੇ ਬਾਵਜੂਦ ਕਮਜ਼ੋਰ ਮੰਗ ਨਾਲ ਰਾਸ਼ਟਰੀ ਰਾਜਧਾਨੀ ਸਰਾਫਾ ਬਾਜ਼ਾਰ 'ਚ ਸ਼ਨੀਵਾਰ ਨੂੰ ਸੋਨਾ 75 ਰੁਪਏ ਡਿਗ ਕੇ 27,025 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ।
ਹਾਲਾਂਕਿ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾ ਇਕਾਈਆਂ ਦੇ ਲਿਵਾਲੀ ਸਰਮਥਨ ਨਾਲ ਚਾਂਦੀ 400 ਰੁਪਏ ਦੀ ਤੇਜ਼ੀ ਦੇ ਨਾਲ 36,600 ਰੁਪਏ ਕਿਲੋ ਹੋ ਗਈ। ਬਾਜ਼ਾਰ ਸੂਤਰਾਂ ਨੇ ਕਿਹਾ ਕਿ ਗਹਿਣੇ ਅਤੇ ਫੁਟਕਰ ਵਿਕਰੇਤਾਵਾਂ ਦੀ ਕਮਜ਼ੋਰ ਮੰਗ ਨਾਲ ਸੋਨੇ 'ਤੇ ਦਬਾਅ ਰਿਹਾ। ਸ਼ੁੱਕਰਵਾਰ ਨੂੰ ਇਸ 'ਚ 100 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ ਸੀ।
ਘਰੇਲੂ ਮੋਰਚੇ 'ਤੇ ਕੀਮਤਾਂ ਦੇ ਰੁਖ ਨਿਰਧਾਰਨ ਕਰਨ ਵਾਲੇ ਬਾਜ਼ਾਰ, ਸਿੰਗਾਪੁਰ 'ਚ ਸੋਨੇ ਦੀ ਕੀਮਤ 0.6 ਫੀਸਦੀ ਦੀ ਤੇਜ਼ੀ ਦੇ ਨਾਲ 1,188.46 ਡਾਲਰ ਪ੍ਰਤੀ ਔਂਸ ਰਹੀ। ਦਿੱਲੀ 'ਚ ਸੋਨਾ 99.9 ਅਤੇ 99.5 ਫੀਸਦੀ ਸ਼ੁੱਧਤਾ ਦੀ ਕੀਮਤ 75-75 ਰੁਪਏ ਦੀ ਗਿਰਾਵਟ ਦੇ ਕਾਰਨ ਕ੍ਰਮਵਾਰ 27,025 ਰੁਪਏ ਅਤੇ 26,825 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਹਾਲਾਂਕਿ ਸੀਮਿਤ ਸੌਦੇ ਵਿਚ ਗਿੰਨੀ 23,700 ਰੁਪਏ ਪ੍ਰਤੀ ਅੱਠ ਗ੍ਰਾਮ ਦੇ ਪਹਿਲੇ ਵਾਲੇ ਪੱਧਰ 'ਤੇ ਕਾਇਮ ਰਹੀ।
ਦੂਜੇ ਪਾਸੇ ਚਾਂਦੀ ਤਿਆਰ ਦੀ ਕੀਮਤ 400 ਰੁਪਏ ਦੀ ਤੇਜ਼ੀ ਦੇ ਨਾਲ 36,600 ਰੁਪਏ ਕਿਲੋ ਅਤੇ ਹਫਤੇਵਾਰੀ ਡਿਲੀਵਰੀ 300 ਰੁਪਏ ਵੱਧ ਕੇ 36,470 ਰੁਪਏ ਕਿਲੋ 'ਤੇ ਬੰਦ ਹੋਈ। ਵਿਦੇਸ਼ਾਂ 'ਚ ਚਾਂਦੀ 1.6 ਫੀਸਦੀ ਵੱਧ ਕੇ 15.91 ਡਾਲਰ ਪ੍ਰਤੀ ਔਂਸ ਹੋ ਗਈ। ਚਾਂਦੀ ਸਿੱਕਾ 1,000 ਰੁਪਏ ਦੀ ਤੇਜ਼ੀ ਦੇ ਨਾਲ ਲਿਵਾਲ 60,000 ਰੁਪਏ ਅਤੇ ਬਿਕਵਾਲ 61,000 ਰੁਪਏ ਪ੍ਰਤੀ ਸੈਂਕੜਾ ਰਿਹਾ।
ਵਿਦੇਸ਼ੀ ਮੁਦਰਾ ਭੰਡਾਰ 28 ਕਰੋੜ ਡਾਲਰ ਘਟਿਆ
NEXT STORY