ਨਵੀਂ ਦਿੱਲੀ- ਦੇਸ਼ ਦੀ ਚਾਹ ਬਰਾਮਦ ਚਾਲੂ ਮਾਲੀ ਸਾਲ ਦੇ ਪਹਿਲੇ 6 ਮਹੀਨਿਆਂ 'ਚ 15 ਫੀਸਦੀ ਘੱਟ ਕੇ 1,718.07 ਕਰੋੜ ਰੁਪਏ ਰਹਿ ਗਈ। ਚਾਹ ਬੋਰਡ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਇਸ ਤੋਂ ਪਿਛਲੇ ਮਾਲੀ ਸਾਲ ਦੀ ਅਪ੍ਰੈਲ ਤੋਂ ਸਤੰਬਰ ਦੀ ਛਮਾਹੀ 'ਚ ਚਾਹ ਦੀ ਬਰਾਮਦ 2,014.65 ਕਰੋੜ ਰੁਪਏ ਰਹੀ ਸੀ।
ਮਾਤਰਾ ਦੇ ਹਿਸਾਬ ਨਾਲ ਚਾਹ ਦੀ ਬਰਾਮਦ ਘੱਟ ਕੇ 8.67 ਕਰੋੜ ਕਿਲੋਗ੍ਰਾਮ ਰਹਿ ਗਈ ਜੋ ਪਿਛਲੇ ਸਾਲ ਦੀ ਸਮਾਨ ਸਮਾਂ ਮਿਆਦ 'ਚ 9.57 ਕਰੋੜ ਕਿਲੋਗ੍ਰਾਮ ਸੀ। ਇਸ ਵਿਚਾਲੇ ਚਾਹ ਦੇ ਉਤਾਪਦਨ ਵਿਚ ਵੀ ਗਿਰਾਵਟ ਆਈ ਹੈ।
ਮੁੱਖ ਤੌਰ 'ਤੇ ਪੱਛਮੀ ਬੰਗਾਲ 'ਚ ਉਤਪਾਦਨ ਘਟਣ ਨਾਲ ਪਹਿਲੀ ਛਮਾਹੀ 'ਚ ਚਾਹ ਉਤਪਾਦਨ ਘੱਟ ਕੇ 93.44 ਕਰੋੜ ਕਿਲੋਗ੍ਰਾਮ ਰਹਿ ਗਿਆ। ਇਸ ਤੋਂ ਪਿਛਲੇ ਮਾਲੀ ਸਾਲ ਦੀ ਸਮਾਨ ਸਮਾਂ ਮਿਆਦ ਵਿਚ ਚਾਹ ਉਤਪਾਦਨ 94.77 ਕਰੋੜ ਕਿਲੋਗ੍ਰਾਮ ਰਿਹਾ ਸੀ। ਮਾਲੀ ਸਾਲ 2013-14 'ਚ ਦੇਸ਼ 'ਚ ਚਾਹ ਦਾ ਉਤਪਾਦਨ 120.87 ਕਰੋੜ ਕਿਲੋਗ੍ਰਾਮ ਰਿਹਾ ਸੀ।
ਕਮਜ਼ੋਰ ਮੰਗ ਕਾਰਨ ਸੋਨਾ ਹੋਇਆ ਸਸਤਾ
NEXT STORY