ਨਵੀਂ ਦਿੱਲੀ- ਇੰਟੈਕਸ ਨੇ ਆਪਣਾ ਨਵਾਂ ਐਂਡਰਾਇਡ ਸਮਾਰਟਫੋਨ ਐਕਵਾ ਵੀ2 ਲਾਂਚ ਕੀਤਾ ਹੈ। ਇਹ 3ਜੀ ਸਮਾਰਟਫੋਨ ਕੰਪਨੀ ਦੀ ਵੈਬਸਾਈਟ 'ਤੇ 3090 ਰੁਪਏ 'ਚ ਲਿਸਟ ਕੀਤਾ ਗਿਆ ਹੈ ਪਰ ਕੰਪਨੀ ਨੇ ਇਸ ਦੀ ਉਪਲੱਬਧਤਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਉਹ ਫੋਨ ਕੁਝ ਈ-ਕਾਮਰਸ ਸਾਈਟਸ 'ਤੇ ਉਪਲੱਬਧ ਹੈ ਜਿਥੇ ਇਸ ਦੀ ਕੀਮਤ 3130 ਰੁਪਏ ਤੋਂ ਸ਼ੁਰੂ ਹੈ।
ਡਿਊਲ ਸਿਮ ਵਾਲੇ ਇੰਟੈਕਸ ਐਕਵਾ ਵੀ2 'ਚ 3.5 ਇੰਚ ਐਚ.ਵੀ.ਜੀ.ਏ. ਡਿਸਪਲੇ, 1 ਗੀਗਾਹਾਰਟਜ਼ ਸਿੰਗਲ ਕੋਰ ਸਪ੍ਰੇਡਟਰਮ (ਐਸ.ਸੀ.7715) ਪ੍ਰੋਸੈਸਰ, 256 ਐਮ.ਬੀ. ਰੈਮ, 104 ਐਮ.ਬੀ. ਇੰਟਰਨਲ ਮੈਮੋਰੀ, 32 ਜੀ.ਬੀ. ਤਕ ਦਾ ਮਾਈਕਰੋ ਐਸ.ਡੀ. ਸਲਾਟ ਵਰਗੇ ਫੀਚਰ ਹਨ। ਇਸ ਦੇ ਇਲਾਵਾ ਇਸ ਫੋਨ 'ਚ 2 ਮੈਗਾਪਿਕਸਲ ਰਿਅਰ ਅਤੇ 0.3 ਮੈਗਾਪਿਕਸਲ ਫਰੰਟ ਕੈਮਰਾ ਹੈ। ਫੋਨ ਦੀ 1300 ਐਮ.ਏ.ਐਚ. ਦੀ ਬੈਟਰੀ 6-8 ਘੰਟੇ ਦਾ ਟਾਕ ਟਾਈਮ ਅਤੇ 180 ਘੰਟੇ ਦਾ ਸਟੈਂਡਬਾਇ ਟਾਈਮ ਦਿੰਦੀ ਹੈ। ਇਹ ਸਮਾਰਟਫੋਨ 3ਜੀ ਨੈਟਵਰਕ ਨੂੰ ਸਪੋਰਟ ਕਰਦਾ ਹੈ।
ਪਹਿਲੀ ਛਮਾਹੀ 'ਚ ਚਾਹ ਦੀ ਬਰਾਮਦ 15 ਫੀਸਦੀ ਘੱਟ ਕੇ 1,718 ਕਰੋੜ ਰੁਪਏ 'ਤੇ
NEXT STORY