ਜਲੰਧਰ- ਪਿਛਲੇ ਸਾਲ (2014) ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੇ ਅਪ੍ਰੈਲ ਮਹੀਨੇ 'ਚ ਆਪਣਾ ਨਵਾਂ ਫਲੈਗਸ਼ਿਪ ਗਲੈਕਸੀ ਐਸ5 ਲਾਂਚ ਕੀਤਾ ਅਤੇ ਇਸੇ ਸਾਲ ਐਪਲ ਨੇ ਵੱਡੀ ਸਕਰੀਨ ਦੇ ਨਾਲ ਆਈਫੋਨ 6 ਨੂੰ ਪੇਸ਼ ਕੀਤਾ ਜਿਸ ਨੂੰ ਖੂਬ ਸਰਾਹਾ ਗਿਆ ਪਰ ਸੈਮਸੰਗ ਗਲੈਕਸੀ ਐਸ5 ਨੈ ਐਪਲ ਦੇ ਆਈਫੋਨ 6 ਨੂੰ ਹਰਾ ਦਿੱਤਾ ਹੈ।
ਅਮਰੀਕਾ ਦੀ ਗਾਹਕ ਸੰਤਸ਼ੁਟੀ ਰਿਪੋਰਟ 2014 ਅਨੁਸਾਰ ਗਲੈਕਸੀ ਐਸ5 ਨੇ ਆਈਫੋਨ ਨੂੰ ਹਰਾ ਦਿੱਤਾ ਹੈ। ਗਾਹਕ ਸੰਤੁਸ਼ਟੀ ਰਿਪੋਰਟ ਅਨੁਸਾਰ ਗਾਹਕ ਦੀ ਸੰਤੁਸ਼ਟੀ ਦੇ ਮਾਮਲੇ 'ਚ ਗਲੈਕਸੀ ਐਸ5 ਦੇ ਤਿੰਨ ਵੱਖ-ਵੱਖ ਮਾਡਲਾਂ ਨੇ ਐਪਲ ਦੇ ਫਲੈਗਸ਼ਿਪ ਡਿਵਾਈਸ ਆਈਫੋਨ 6 ਅਤੇ 6 ਪਲੱਸ ਨੂੰ ਪਛਾੜ ਦਿੱਤਾ ਹੈ। ਇਸ ਰਿਪੋਰਟ ਅਨੁਸਾਰ ਨਿਊਜ਼ ਵੈਬਸਾਈਟ ਫੋਨਅਰੀਨਾ ਵਲੋਂ ਪਾਇਆ ਗਿਆ ਕਿ ਗਲੈਕਸੀ ਐਸ5 ਅਤੇ ਗਲੈਕਸੀ ਐਸ6 ਐਕਟਿਵ ਨੇ 79 ਸਕੋਰ ਬਣਾਏ ਜਦਕਿ ਗਲੈਕਸੀ ਐਸ5 ਸਟੋਰਸ ਨੇ 78 ਸਕੋਰ ਬਟੌਰੇ। ਐਲ.ਜੀ. ਜੀ3 ਗਲੈਕਸੀ ਐਸ5 ਸਟੋਰਸ ਦੀ ਤਰ੍ਹਾਂ ਦੂਜੇ ਨੰਬਰ 'ਤੇ ਰਿਹਾ। ਇਸ ਦੇ ਇਲਾਵਾ ਆਈਫੋਨ 6 77 ਸਕੋਰ ਦੇ ਨਾਲ ਤੀਜੇ ਨੰਬਰ 'ਤੇ ਅਤੇ ਆਈਫੋਨ 6 ਪਲੱਸ 73 ਸਕੋਰ ਦੇ ਨਾਲ 15ਵੇਂ ਨੰਬਰ 'ਤੇ ਰਿਹਾ।
ਇਸ ਦੇ ਨਾਲ ਸੈਮਸੰਗ ਗਲੈਕਸੀ ਐਸ4 ਅਤੇ ਗਲੈਕਸੀ ਅਲਫਾ 77 ਸਕੋਰ ਦੇ ਨਾਲ ਆਈਫੋਨ 6 ਦੇ ਨਾਲ ਰਿਹਾ। ਐਚ.ਟੀ.ਸੀ. ਵਨ (ਐਮ8), ਸੈਮਸੰਗ ਗਲੈਕਸੀ ਨੋਟ 4 ਅਤੇ ਸੈਮਸੰਗ ਗਲੈਕਸੀ ਨੋਟ 4 ਐੱਜ ਨੂੰ 75ਵਾਂ ਸਥਾਨ ਮਿਲਿਆ। ਮਟੋਰਲਾ ਦਾ ਨਵੀਂ ਪੀੜ੍ਹੀ ਦਾ ਮੋਟੋ ਐਕਸ ਸਮਾਰਟਫੋਨ 72 ਅੰਕਾਂ ਦੇ ਨਾਲ 20ਵੇਂ ਸਥਾਨ 'ਤੇ, ਬਲੈਕਬੇਰੀ ਜ਼ੈਡ 10 67 ਅੰਕਾਂ ਦੇ ਨਾਲ 37ਵੇਂ ਨੰਬਰ 'ਤੇ ਰਿਹਾ।
ਇੰਟੈਕਸ ਨੇ ਲਾਂਚ ਕੀਤਾ ਸਸਤਾ 3ਜੀ ਸਮਾਰਟਫੋਨ
NEXT STORY