ਨਵੀਂ ਦਿੱਲੀ- ਬੈਂਕਰਾਂ ਦਾ ਕਹਿਣਾ ਹੈ ਕਿ ਇੰਡੀਆ ਦੀ ਟੌਪ ਮੋਬਾਈਲ ਨਿਰਮਾਤਾ ਕੰਪਨੀਆਂ 'ਚੋਂ ਇਕ ਮਾਈਕ੍ਰੋਮੈਕਸ ਨੇ ਲਗਭਗ 3,170 ਕਰੋੜ ਰੁਪਏ ਇਕੱਠੇ ਕਰਨ ਦੇ ਲਈ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ.ਪੀ.ਓ.) ਲਿਆਉਣ ਦੇ ਮਕਸਦ ਨਾਲ ਨਿਵੇਸ਼ ਕਰਨ ਵਾਲੇ ਬੈਂਕਰਾਂ ਨੂੰ ਸ਼ਾਰਟਲਿਸਟ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਮਾਮਲੇ ਦੇ ਜਾਣਕਾਰ ਲੋਕਾਂ ਦੇ ਮੁਤਾਬਕ ਭਾਰਤ ਦੇ ਤੇਜ਼ੀ ਨਾਲ ਵੱਧ ਰਹੇ ਸਮਾਰਟਫੋਨ ਸਪੇਸ 'ਚ ਸੈਮਸੰਗ ਦੀ ਸਭ ਤੋਂ ਵੱਡੀ ਮੁਕਾਬਲੇਬਾਜ਼ੀ ਕੰਪਨੀ ਨੇ ਵੱਖ-ਵੱਖ ਬੈਂਕਰਾਂ ਤੋਂ 'ਰਿਕਵੈੱਸਟ ਫਾਰ ਪ੍ਰਪੋਜ਼ਲ' ਮੰਗਿਆ ਹੈ ਅਤੇ ਇਸ ਨੂੰ ਇੰਡਸਟ੍ਰੀ ਦੀ ਭਾਸ਼ਾ 'ਚ ਬਿਊਟੀ ਪਰੇਡ ਦਾ ਨਾਂ ਦਿੱਤਾ ਹੈ। ਅਸੀਂ ਆਈ.ਪੀ.ਓ. ਨੂੰ ਅੱਗੇ ਲੈ ਜਾਣ ਦੇ ਲਈ ਮਾਰਗਨ ਸਟੈਨਲੀ ਅਤੇ ਗੋਲਡਮੈਨ ਸਾਕਸ ਨੂੰ ਸ਼ਾਟਰਲਿਸਟ ਕੀਤਾ ਹੈ।
ਨਾਂ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਇਕ ਟੌਪ ਦੀ ਕੰਪਨੀ ਦੇ ਐਗਜ਼ੀਕਿਊਟਿਵ ਨੇ ਦੱਸਿਆ ਕਿ ਭਾਰਤੀ ਸ਼ੇਅਰ ਮਾਰਕਿਟ 'ਚ ਨਿਵੇਸ਼ ਕਰਨ ਵਾਲੇ ਬੈਂਕਰਾਂ ਨੂੰ ਲਿਸਟਿੰਗ ਕਰਨ 'ਤੇ ਚਰਚਾ ਚਲ ਰਹੀ ਹੈ ਅਤੇ ਬੈਂਕਰਸ ਪ੍ਰਸਤਾਵ ਲੈ ਕੇ ਪਹੁੰਚੇ ਹਨ। ਪਿਛਲੇ ਸਾਲ ਮਾਰਚ 'ਚ ਕੰਪਨੀ ਦੇ 4 ਸਹਿ ਸੰਸਥਾਪਕਾਂ 'ਚੋਂ ਇਕ ਵਿਕਾਸ ਜੈਨ ਨੇ ਕਿਹਾ ਸੀ ਕਿ ਸਰਕਾਰ ਆਪਣੇ ਪਬਲਿਕ ਆਫਰ ਪਲਾਨ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਸ਼ਰਤੇ ਕਿ ਸਥਿਰ ਸਰਕਾਰ ਸੱਤਾ ਸੰਭਾਲੇ।
ਮਾਈਕ੍ਰੋਮੈਕਸ ਦੇ ਇਕ ਬੁਲਾਰੇ ਨੇ ਆਪਣੇ ਬਿਆਨ 'ਚ ਕਿਹਾ ਕਿ ਕੰਪਨੀ ਪਾਲਿਸੀ ਦੇ ਕਾਰਨ ਅਸੀਂ ਮਾਰਕਿਟ ਦੇ ਅੰਦਾਜ਼ਿਆਂ 'ਤੇ ਟਿੱਪਣੀ ਨਹੀਂ ਕਰਦੇ ਹਾਂ। ਮਾਰਗਨ ਸਟੈਨਲੀ ਅਤੇ ਗੋਲਡਮੈਨ ਸਾਕਸ ਤੋਂ ਟਿੱਪਣੀ ਦੇ ਲਈ ਸੰਪਰਕ ਨਹੀਂ ਹੋ ਸਕਿਆ ਹੈ।
ਜਦੋਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ 2015 'ਚ ਪ੍ਰਾਈਮਰੀ ਕੈਪੀਟਲ ਮਾਰਕਿਟ 'ਚ 2014 ਦੇ ਮੁਕਾਬਲੇ 'ਚ ਵੱਧ ਫੰਡ ਇਕੱਠਾ ਕੀਤਾ ਜਾ ਸਕੇਗਾ। 2014 ਇਸ ਮਾਮਲੇ 'ਚ ਕਾਫੀ ਸੁਸਤ ਸਾਲ ਰਿਹਾ ਜਦੋਂ ਸਿਰਫ 1,261 ਕਰੋੜ ਰੁਪਏ ਫੰਡ ਹੀ ਇਕੱਠੇ ਕੀਤੇ ਜਾ ਸਕੇ।
ਮਾਰਕਿਟ 'ਚ ਨਰਮੀ ਰਹਿਣ ਦੇ ਕਾਰਨ ਪਿਛਲੇ 3 ਸਾਲਾਂ 'ਚ ਫੰਡ ਇਕੱਠਾ ਕਰਨ ਦੀ ਰਫਤਾਰ ਕਾਫੀ ਹੌਲੀ ਰਹੀ ਹੈ। ਇਸ ਲਈ ਪੂੰਜੀ ਇਕੱਠਾ ਕਰਨਾ ਲਾਜ਼ਮੀ ਹੋ ਜਾਵੇਗਾ।
ਸੈਮਸੰਗ ਦਾ ਇਹ ਸਮਾਰਟਫੋਨ ਐਪਲ ਦੇ ਆਈਫੋਨ 6 ਨੂੰ ਦੇ ਗਿਆ ਮਾਤ (ਦੇਖੋ ਤਸਵੀਰਾਂ)
NEXT STORY