ਨਵੀਂ ਦਿੱਲੀ- ਬੈਂਕ ਕਰਮਚਾਰੀਆਂ ਦੀ 7 ਜਨਵਰੀ ਨੂੰ ਸੰਭਾਵੀ ਦੇਸ਼ ਪੱਧਰੀ ਹੜਤਾਲ ਟਾਲਣ ਦੇ ਲਈ ਸਰਕਾਰ ਨੇ ਇੰਡੀਅਨ ਬੈਂਕ ਐਸੋਸੀਏਸ਼ਨ ਅਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅੰਸ ਨੂੰ 5 ਜਨਵਰੀ ਨੂੰ ਗੱਲਬਾਤ ਦੇ ਲਈ ਬੁਲਾਇਆ ਹੈ।
ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ ਦੇ ਜਨਰਲ ਸਕੱਤਰ ਵੇਂਕਟਾਚਲਮ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਰਕਾਰ ਨੇ ਕਿਰਤ ਮੰਤਰਾਲਾ ਰਾਹੀਂ ਬੈਂਕਾਂ ਦੇ ਸੰਗਠਨ ਇੰਡੀਅਨ ਬੈਂਕ ਐਸੋਸੀਏਸ਼ਨ (ਆਈ.ਬੀ.ਏ.) ਅਤੇ ਬੈਂਕ ਕਰਮਚਾਰੀਆਂ ਦੇ ਸੰਗਠਨ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅੰਸ ਨੂੰ ਸੁਲਹ ਸਫਾਈ ਦੇ ਲਈ 5 ਜਨਵਰੀ ਨੂੰ ਸੱਦਾ ਦਿੱਤਾ ਹੈ।
ਬੈਂਕ ਕਰਮਚਾਰੀਆਂ ਨੇ ਆਪਣੀਆਂ ਮੰਗਾਂ 'ਤੇ ਜ਼ੋਰ ਦੇਣ ਦੇ ਲਈ 7 ਜਨਵਰੀ ਨੂੰ ਦੇਸ਼ ਪੱਧਰੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਬੈਂਕ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਉਹ 21 ਜਨਵਰੀ ਤੋਂ 4 ਦਿਨਾਂ ਦੀ ਹੜਤਾਲ 'ਤੇ ਚਲੇ ਜਾਣਗੇ।
ਵੇਂਕਟਾਚਲਮ ਨੇ ਕਿਹਾ ਕਿ ਜੇਕਰ ਆਈ.ਬੀ.ਏ. ਕੁਝ ਹਾਂ ਪੱਖੀ ਪ੍ਰਸਤਾਵ ਦੇ ਨਾਲ ਗੱਲਬਾਤ ਦੇ ਲਈ ਆਉਂਦਾ ਹੈ ਤਾਂ ਕਰਮਚਾਰੀ ਸਹਿਯੋਗ ਕਰਨਗੇ ਅਤੇ ਸਮੱਸਿਆ ਦਾ ਕੁਝ ਸੰਭਾਵੀ ਹੱਲ ਲਭਿਆ ਜਾ ਸਕੇਗਾ।
3,170 ਕਰੋੜ ਰੁਪਏ ਇਕੱਠੇ ਕਰਨ ਦੇ ਲਈ ਆਈ.ਪੀ.ਓ. ਲਿਆਵੇਗਾ ਮਾਈਕ੍ਰੋਮੈਕਸ
NEXT STORY