ਨਵੀਂ ਦਿੱਲੀ- ਐਲ.ਜੀ. ਨੇ ਕਰਵਡ ਸਕਰੀਨ ਵਾਲਾ ਫੋਨ 2013 'ਚ ਲਾਂਚ ਕੀਤਾ ਸੀ। ਐਲ.ਜੀ. ਦਾ ਜੀ ਫਲੈਕਸ ਉਸ ਸਾਲ ਦੇ ਸਭ ਤੋਂ ਚਰਚਿਤ ਗੈਜੇਟਸ 'ਚੋਂ ਇਕ ਰਿਹਾ ਹੈ। ਇਸ ਡਿਵਾਈਸ ਨੂੰ ਪਿੱਛਲੇ ਸਾਲ ਭਾਰਤੀ ਮਾਰਕੀਟ 'ਚ ਲਾਂਚ ਕੀਤਾ ਗਿਆ ਸੀ, ਜਿਸ ਦੀ ਕੀਮਤ 69999 ਰੁਪਏ ਰੱਖੀ ਗਈ ਸੀ।
ਹੁਣ ਖਬਰਾਂ ਆ ਰਹੀਆਂ ਹਨ ਕਿ 6 ਜਨਵਰੀ ਤੋਂ 9 ਜਨਵਰੀ ਤਕ ਲਾਸ ਵੈਗਾਸ 'ਚ ਹੋਣ ਵਾਲੇ ਟੈਕ ਸ਼ੋਅ ਸੀ.ਈ.ਐਸ. 'ਚ ਇਸ ਦਾ ਨਵਾਂ ਮਾਡਲ ਐਲ.ਜੀ. ਜੀ ਫਲੈਕਸ ਲਾਂਚ ਹੋ ਸਕਦਾ ਹੈ। ਕੋਰੀਅਨ ਵੈਬਸਾਈਟ naver ਨੇ ਇਸ ਸਮਾਰਟਫੋਨ ਦੀ ਸਪੈਸ਼ੀਫਿਕੇਸ਼ਨ ਲੀਕ ਕਰ ਦਿੱਤੀ ਹੈ। ਇੰਟਰਨੈਟ 'ਤੇ ਲੀਕ ਹੋਈ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਇਸ ਨਵੇਂ ਫੋਨ 'ਚ ਸਨੈਪਡਰੈਗਨ 810 ਪ੍ਰੋਸੈਸਰ 64 ਬਿਟ ਆਰਕੀਟੇਕਚਰ ਦੇ ਨਾਲ ਹੋਵੇਗਾ। 64 ਬਿਟ ਪ੍ਰੋਸੈਸਰ ਦਾ ਮਤਲਬ ਹੈ ਕਿ ਫੋਨ 'ਚ ਵੱਧ ਰੈਮ, ਵੱਧ ਮੈਮੋਰੀ ਅਤੇ ਵਧੀਆ ਕੈਮਰਾ ਫੀਚਰਸ ਸਪੋਰਟ ਕਰ ਸਕਦਾ ਹੈ।
64 ਬਿਟ ਪ੍ਰੋਸੈਸਰ ਦੇ ਨਾਲ ਫੋਨ 'ਚ ਵਧੀਆ ਹਾਰਡਵੇਅਰ ਅਤੇ ਸਾਫਟਵੇਅਰ ਫੀਚਰਸ ਦਿੱਤੇ ਜਾ ਸਕਦੇ ਹਨ। ਇਸ ਨਾਲ ਵਧੀਆ ਬੈਟਰੀ ਬੈਕਅਪ ਵੀ ਮਿਲਦਾ ਹੈ। ਇਹ ਓਕਟਾ ਕੋਰ ਪ੍ਰੋਸੈਸਰ ਹੋਵੇਗਾ। ਲਾਕ ਹੋਏ ਫੀਚਰਸ ਅਨੁਸਾਰ ਇਸ ਫੋਨ 'ਚ 4 ਜੀ.ਬੀ. ਰੈਮ ਹੋਵੇਗੀ। ਜੇਕਰ ਇਸ ਤਰ੍ਹਾਂ ਹੋਇਆ ਤਾਂ LG G Flex 2 ਸਭ ਤੋਂ ਪਾਵਰਫੁੱਲ ਸਮਾਰਟਫੋਨਸ ਦੀ ਲਿਸਟ 'ਚ ਸਭ ਤੋਂ ਉਪਰ ਆ ਜਾਵੇਗਾ। ਇਸ ਫੋਨ ਦੀ ਸਕਰੀਨ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜਿਥੇ ਅੱਜਕਲ ਸਸਤੇ ਸਮਾਰਟਫੋਨਸ 'ਚ ਵੀ 4ਜੀ ਫੀਚਰ ਆਉਣ ਲੱਗਾ ਹੈ ਉਥੇ ਐਲ.ਜੀ. ਜੇ ਇਸ ਫੋਨ 'ਚ ਵੀ 4ਜੀ ਦਾ ਐਡਵਾਂਸ ਵਰਜ਼ਨ ਹੋਵੇਗਾ। ਇਸ ਫੋਨ 'ਚ ਕੈਟ 6 ਐਲ.ਈ.ਟੀ. ਮਲਟੀਮੇਡ ਮਾਡਮ ਹੋਵੇਗਾ। ਇਸ ਦਾ ਮਤਲਬ ਹੈ ਕਿ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਲਈ ਇਹ ਬਹੁਤ ਵਧੀਆ ਫੋਨ ਸਾਬਤ ਹੋ ਸਕਦਾ ਹੈ। ਪਿੱਛਲੇ ਮਾਡਲ ਦੀ ਤਰ੍ਹਾਂ ਹੀ ਇਸ 'ਚ ਵੀ ਸੇਲਫ ਹੀਲਿੰਗ ਟੈਕਨੀਕ (ਆਪਣੇ ਆਪ ਸਕਰੈਚ ਠੀਕ ਕਰਨ ਵਾਲੀ ਟੈਕਨੀਕ) ਹੋਵੇਗੀ।
ਹੜਤਾਲ ਟਾਲਣ ਦੇ ਲਈ ਬੈਂਕ ਅਤੇ ਕਰਮਚਾਰੀਆਂ ਨੂੰ ਬੁਲਾਇਆ ਸਰਕਾਰ ਨੇ
NEXT STORY