ਨਵੀਂ ਦਿੱਲੀ — ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੂਡ ਆਇਲ (ਕੱਚਾ ਤੇਲ) ਦੀਆਂ ਕੀਮਤਾਂ ਵਿਚ ਕਮੀ ਦੇ ਬਾਵਜੂਦ ਭਾਰਤ ਵਿਚ ਭਾਵੇਂ ਪੈਟਰੋਲ ਦੇ ਭਾਅ 61 ਰੁਪਏ ਪ੍ਰਤੀ ਲੀਟਰ ਹੋਣ ਪਰ ਦੁਨੀਆ ਵਿਚ ਇਕ ਅਜਿਹੀ ਵੀ ਜਗ੍ਹਾ ਹੈ, ਜਿਥੇ ਪੈਟਰੋਲ ਦੀ ਕੀਮਤ 0.02 ਡਾਲਰ (1.26 ਰੁਪਏ) ਪ੍ਰਤੀ ਲੀਟਰ ਹੈ ਅਤੇ ਉਹ ਜਗ੍ਹਾ ਹੈ ਵੈਨੇਜੁਏਲਾ।
ਭਾਰਤ 'ਚ ਇਕ ਲੀਟਰ ਮਿਨਰਲ ਵਾਟਰ ਦੀ ਬੋਤਲ ਦੀ ਕੀਮਤ 15 ਰੁਪਏ ਹੈ। ਦਿੱਲੀ ਵਿਚ ਤੁਸੀਂ ਕਿਸੇ ਸਾਧਾਰਨ ਰੇਹੜੀ ਤੋਂ ਪਾਣੀ ਪੀਣਾ ਹੋਵੇ, ਉਹ ਵੀ 2 ਰੁਪਏ ਪ੍ਰਤੀ ਗਿਲਾਸ ਵਿਚ ਮਿਲਦਾ ਹੈ। ਸਾਰਕ ਦੇਸ਼ਾਂ ਵਿਚ ਸਭ ਤੋਂ ਮਹਿੰਗਾ ਪੈਟਰੋਲ ਭਾਰਤ ਵਿਚ ਹੈ। ਸਰਕਾਰ ਜੇਕਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ 3 ਵਾਰ ਉਤਪਾਦ ਟੈਕਸ ਨਾ ਵਧਾਉਂਦੀ ਤਾਂ ਭਾਰਤ ਵਿਚ ਵੀ ਪੈਟਰੋਲ ਦੀ ਕੀਮਤ ਪਾਕਿਸਤਾਨ ਤੋਂ ਘੱਟ ਹੋ ਜਾਂਦੀ। ਪਾਕਿਸਤਾਨ ਵਿਚ ਇਸ ਸਮੇਂ ਪੈਟਰੋਲ ਦੀ ਕੀਮਤ 57.18 ਰੁਪਏ ਪ੍ਰਤੀ ਲੀਟਰ ਹੈ।
ਪਾਵਰਕਾਮ ਵਲੋਂ ਬਿਜਲੀ ਦੀਆਂ ਦਰਾਂ 'ਚ ਵਾਧਾ!
NEXT STORY