ਚੰਡੀਗੜ੍ਹ- ਹੁਣੇ ਤੱਕ ਤਾਂ ਬਾਜ਼ਾਰ 'ਚ ਇਕ ਰੁਪਏ ਦੇ ਨੋਟ ਦੇ ਦੁਬਾਰਾ ਆਉਣ ਦੀਆਂ ਖਬਰਾਂ ਸਨ ਪਰ ਹੁਣ ਬਾਜ਼ਾਰ 'ਚ ਛੇਤੀ ਹੀ 25 ਰੁਪਏ ਦਾ ਨੋਟ ਆ ਸਕਦਾ ਹੈ। ਜੇਕਰ ਅਜਿਹਾ ਹੋ ਗਿਆ ਤਾਂ ਇਸ ਦਾ ਸਿਹਰਾ ਚੰਡੀਗੜ੍ਹ ਦੇ ਇਕ ਬਿਜ਼ਨੈੱਸਮੈਨ ਨੂੰ ਜਾਵੇਗਾ।
ਦਰਅਸਲ ਚੰਡੀਗੜ੍ਹ ਦੇ ਕਾਰੋਬਾਰੀ ਰਾਮ ਦਾਸ ਸਿੰਗਲਾ ਨੇ ਪ੍ਰਧਾਨਮੰਤਰੀ ਨੂੰ 25 ਰੁਪਏ ਦਾ ਨੋਟ ਚਲਾਉਣ ਦਾ ਸੁਝਾਅ ਭੇਜਿਆ ਸੀ। ਇਹ ਸੁਝਾਅ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪਸੰਦ ਆ ਗਿਆ ਹੈ। ਸੁਝਾਅ ਨੂੰ ਪ੍ਰਧਾਨਮੰਤਰੀ ਦਫਤਰ ਨੇ ਅਮਲ 'ਚ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਸਿੰਗਲਾ ਦੇ ਇਸ ਸੁਝਾਅ ਨੂੰ ਸੋਮਵਾਰ ਸਵੇਰੇ 9.50 ਵਜੇ ਆਕਾਸ਼ਵਾਣੀ 'ਤੇ ਪ੍ਰਸਾਰਤ ਕੀਤਾ ਜਾਵੇਗਾ। ਆਕਾਸ਼ਵਾਣੀ ਨੇ ਇਸ ਦੇ ਲਈ ਸਿੰਗਲਾ ਦਾ ਮੈਸੇਜ ਵੀ ਰਿਕਾਰਡ ਕੀਤਾ ਹੈ।
ਸੈਕਟਰ-26 ਦੀ ਗ੍ਰੇਨ ਮਾਰਕਿਟ 'ਚ 1975 ਤੋਂ ਕਾਰੋਬਾਰ ਕਰ ਰਹੇ ਸਿੰਗਲਾ ਨੇ ਦੱਸਿਆ ਕਿ ਮੈਂ ਰੇਡੀਓ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪ੍ਰੋਗਰਾਮ 'ਮਨ ਕੀ ਬਾਤ ' ਸੁਣਿਆ। ਪ੍ਰੋਗਰਾਮ 'ਚ ਪੀ.ਐੱਮ. ਨੇ ਕਿਹਾ ਕਿ ਆਮ ਲੋਕ ਵੀ ਆਪਣੇ ਮਨ ਦੀਆਂ ਗੱਲਾਂ ਉਨ੍ਹਾਂ ਨਾਲ ਸ਼ੇਅਰ ਕਰ ਸਕਦੇ ਹਨ। ਮੈਂ ਲੰਬੇ ਅਰਸੇ ਤੋਂ ਪੰਜ ਰੁਪਏ ਦੇ ਸਿੱਕੇ ਆਸਾਨੀ ਨਾਲ ਨਾ ਮਿਲਣ ਦੀ ਸਮੱਿਸਆ ਤੋਂ ਪਰੇਸ਼ਾਨ ਸੀ। ਮੇਰੀ ਤਰ੍ਹਾਂ ਹੀ ਕਰੋੜਾਂ ਲੋਕਾਂ ਨੂੰ ਰੋਜ਼ਾਨਾ ਮੇਰੀ ਤਰ੍ਹਾਂ ਦਿੱਕਤ ਹੁੰਦੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਆਕਾਸ਼ਵਾਣੀ ਨੂੰ ਆਪਣਾ ਸੁਝਾਅ ਭੇਜਿਆ। ਇਕ ਜਨਵਰੀ ਦੀ ਸ਼ਾਮ ਪੰਜ ਵਜੇ ਪ੍ਰਧਾਨਮੰਤਰੀ ਦਫਤਰ ਤੋਂ ਫੋਨ ਆਇਆ ਕਿ ਪ੍ਰਧਾਨਮੰਤਰੀ ਮੋਦੀ ਨੂੰ ਸੁਝਾਅ ਪਸੰਦ ਆਇਆ ਹੈ। ਉਨ੍ਹਾਂ ਨੇ 25 ਰੁਪਏ ਦਾ ਨੋਟ ਜਾਰੀ ਕਰਨ ਤੋਂ ਜੁੜੀਆਂ ਸੰਭਾਵਨਾਵਾਂ ਨੂੰ ਲੈ ਕੇ ਆਰ.ਬੀ.ਆਈ. ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਸਮਾਰਟਫੋਨ ਦੀ ਦੁਨੀਆ 'ਚ ਧਮਾਕਾ ਮਚਾਏਗਾ ਇਹ ਫੋਨ (ਵੀਡੀਓ)
NEXT STORY