ਜਲੰਧਰ- ਪਿੱਛਲੇ ਸਾਲ ਇਸ ਤਰ੍ਹਾਂ ਦੀਆਂ ਬਹੁਤ ਅਫਵਾਹਾਂ ਸੁਣਨ 'ਚ ਮਿਲੀਆਂ ਕਿ ਅੱਖਾਂ ਨੂੰ ਸਕੈਨ ਕਰਨ ਵਾਲੀ ਟੈਕਨਾਲੋਜੀ ਨੂੰ ਸਮਾਰਟਫੋਨ 'ਚ ਦੇਖਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਦੀਆਂ ਅਟਕਲਾਂ ਵੀ ਲਗਾਈਆਂ ਗਈਆਂ ਕਿ ਸੈਮਸੰਗ ਆਪਣੇ ਫਲੈਗਸ਼ਿਪ ਡਿਵਾਈਸ 'ਚ ਆਈਰਿਸ ਸਕੈਨਿੰਗ ਟੈਕਨਾਲੋਜੀ ਦੀ ਵਰਤੋਂ ਕਰੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ।
ਹਾਲਾਂਕਿ 2015 ਦੀ ਸ਼ੁਰੂਆਤ 'ਚ ਸਾਨੂੰ ਇਸ ਟੈਕਨਾਲੋਜੀ ਦੀ ਸਮਾਰਟਫੋਨ 'ਚ ਝਲਕ ਦੇਖਣ ਨੂੰ ਮਿਲ ਗਈ ਹੈ। ਵੱਡੇ ਪੈਮਾਨੇ 'ਤੇ ਡਿਸਪਲੇ ਬਣਾਉਣ ਵਾਲੀ ਕੰਪਨੀ ਵਿਊਸੋਨਿਕ ਵਲੋਂ ਇਕ ਟੀਜ਼ਰ ਯੂ-ਟਿਊਬ 'ਤੇ ਅਪਲੋਡ ਕੀਤਾ ਗਿਆ ਹੈ, ਜਿਸ 'ਚ ਕੰਪਨੀ ਨੇ ਆਪਣੇ ਸਮਾਰਟਫੋਨ ਨੂੰ ਅੱਖਾਂ ਨੂੰ ਸਕੈਨ ਕਰਨ ਵਾਲੀ ਟੈਕਨਾਲੋਜੀ ਦੀ ਵਰਤੋਂ 'ਚ ਲਿਆਂਦੇ ਹੋਏ ਦਿਖਾਇਆ ਹੈ। ਵਿਊਸੋਨਿਕ ਵਲੋਂ ਇਸ ਦੀ ਵਰਤੋਂ ਸਮਾਰਟਫੋਨ 'ਚ ਪਾਸਵਰਡ ਦੇ ਤੌਰ 'ਤੇ ਕੀਤੀ ਗਈ ਹੈ। ਨਿਊਜ਼ ਰਿਪੋਰਟ ਅਨੁਸਾਰ ਵਿਊਸੋਨਿਕ ਆਪਣੇ ਇਸ ਸਮਾਰਟਫੋਨ ਨੂੰ ਕਸਟਮਰ ਇਲੈਕਟ੍ਰੋਨਿਕ ਸ਼ੋਅ ਸੀ.ਈ.ਐਸ. 'ਚ ਪੇਸ਼ ਕਰ ਸਕਦੀ ਹੈ। ਵਿਊਸੋਨਿਕ ਦੇ ਇਸ ਸਮਾਰਟਫੋਨ ਦਾ ਨਾਮ ਵੀ55 ਹੈ।
ਯੂ-ਟਿਊਬ 'ਤੇ ਦਿਖਾਏ ਗਏ ਟੀਜ਼ਰ 'ਚ ਦਿਖਾਇਆ ਗਿਆ ਹੈ ਕਿ ਆਈਰਿਸ ਸਕੈਨਿੰਗ ਟੈਕਨਾਲੋਜੀ ਸਮਾਰਟਫੋਨ 'ਚ ਕਿਸ ਤਰ੍ਹਾਂ ਨਾਲ ਕੰਮ ਕਰਦੀ ਹੈ। ਫੀਚਰ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 64 ਬਿਟ 1.4 ਜੀ.ਐਚ.ਜ਼ੈਡ. ਸਨੈਪਡਰੈਗਨ 410 ਕਵਾਡਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ 'ਚ ਐਡਰਿਨੋ 306 ਗ੍ਰਾਫਿਕਸ ਕਾਰਡ, 2 ਜੀ.ਬੀ. ਰੈਮ, 16 ਜਾਂ 32 ਜੀ.ਬੀ. ਇੰਟਰਨਲ ਮੈਮੋਰੀ, 5.5 ਇੰਚ ਦੀ 1080 ਗੁਣਾ 1920 ਪਿਕਸਲ ਵਾਲੀ ਫੁੱਲ ਐਚ.ਡੀ. ਡਿਸਪਲੇ ਦਿੱਤੀ ਗਈ ਹੈ।
ਮੋਟੋ ਜੀ-2 ਨੂੰ ਟੱਕਰ ਦੇਵੇਗਾ ਜਿਓਮੀ ਰੈਡਮੀ 2ਐਸ, ਫੀਚਰਸ ਲੀਕ
NEXT STORY