ਨਵੀਂ ਦਿੱਲੀ- ਪਿਛਲੇ ਸਾਲ ਅਪ੍ਰੈਲ 'ਚ ਨਵੇਂ ਕੰਪਨੀ ਕਾਨੂੰਨ ਲਾਗੂ ਹੋਣ ਦੇ ਪਹਿਲਾਂ ਅੱਠ ਮਹੀਨਿਆਂ ਦੌਰਾਨ ਕਰੀਬ 38,000 ਨਵੀਂਆਂ ਕੰਪਨੀਆਂ ਦਾ ਗਠਨ ਹੋਇਆ। ਨਵਾਂ ਕਾਨੂੰਨ ਪਿੱਛਲੇ ਸਾਲ 1 ਅਪ੍ਰੈਲ ਤੋਂ ਲਾਗੂ ਹੋਇਆ।
ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਕੋਲ ਉਪਲੱਬਧ ਤਾਜ਼ਾ ਅੰਕੜਿਆਂ ਮੁਤਾਬਿਕ ਅਜਿਹੀਆਂ ਕੁੱਲ ਇਕਾਈਆਂ 'ਚੋਂ 1100 ਤੋਂ ਵੱਧ ਇਕ ਵਿਅਕਤੀ ਵਾਲੀਆਂ ਕੰਪਨੀਆਂ ਹਨ। ਕੰਪਨੀ ਕਾਨੂੰਨ 2013, ਜਿਸ ਨੇ ਦੇਸ਼ ਦੇ ਕੰਪਨੀ ਸੰਚਾਲਨ ਨਾਲ ਜੁੜੇ ਕਰੀਬ 6 ਦਹਾਕੇ ਪੁਰਾਣੇ ਕਾਨੂੰਨ ਦੀ ਜਗ੍ਹਾ ਲਈ, ਦੀਆਂ ਜ਼ਿਆਦਾਤਰ ਵਿਵਸਥਾਵਾਂ ਇਕ ਅਪ੍ਰੈਲ 2014 ਤੋਂ ਲਾਗੂ ਹੋਈਆਂ ਹਨ।
ਕਾਨੂੰਨ ਲਾਗੂ ਹੋਣ ਤੋਂ ਪਹਿਲੇ ਮਹੀਨੇ 'ਚ ਸਿਰਫ 765 ਨਵੀਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਹੋਈ । ਅਪ੍ਰੈਲ ਤੋਂ ਨਵੰਬਰ 2014 ਦੌਰਾਨ 37,878 ਨਵੀਂਆਂ ਕੰਪਨੀਆਂ ਰਜਿਸਟਰਡ ਹੋਈਆਂ ।
ਆ ਗਿਐ ਜ਼ਬਰਦਸਤ ਪ੍ਰੋਸੈਸਰ ਵਾਲਾ ਸਮਾਰਟਫੋਨ, ਕੀਮਤ 10000 ਤੋਂ ਵੀ ਘੱਟ
NEXT STORY