ਨਵੀਂ ਦਿੱਲੀ- ਜੋਲੋ ਦਾ ਨਵਾਂ ਸਮਾਰਟਫੋਨ ਜੋਲੋ ਪਲੇ 8ਐਕਸ 1020 ਜਲਦੀ ਹੀ ਆਫੀਸ਼ਿਅਲ ਲਾਂਚ ਹੋ ਸਕਦਾ ਹੈ। ਕੰਪਨੀ ਨੇ ਇਸ ਨੂੰ ਲੈ ਕੇ ਅਜੇ ਕੋਈ ਆਫੀਸ਼ਿਅਲ ਐਲਾਨ ਨਹੀਂ ਕੀਤਾ ਹੈ ਪਰ ਈ-ਕਾਮਰਸ ਸਾਈਟ 'ਤੇ ਇਹ 9999 ਰੁਪਏ 'ਚ ਮਿਲ ਰਿਹਾ ਹੈ। ਉਥੇ ਮੁੰਬਈ ਦੇ ਇਕ ਰਿਟੇਲਰ ਦੇ ਹਿਸਾਬ ਨਾਲ ਇਹ ਫੋਨ ਬਾਜ਼ਾਰ 'ਚ 9700 ਰੁਪਏ 'ਚ ਉਪਲੱਬਧ ਹੈ।
ਇਸ ਫੋਨ 'ਚ 5 ਇੰਚ 720 ਪੀ ਐਚ.ਡੀ. ਆਈ.ਪੀ.ਐਸ. ਐਲ.ਸੀ.ਡੀ. ਡਿਸਪਲੇ, 1.4 ਗੀਗਾਹਾਰਟਜ਼ ਕਾਰਟੈਕਸ ਏ7 ਬੇਸਡ ਓਕਟਾ ਕੋਰ ਐਮ.ਟੀ. 6592 ਐਮ ਐਸ.ਓ.ਸੀ. ਪ੍ਰੋਸੈਸਰ, ਮਾਲੀ 450 ਜੀ.ਪੀ.ਯੂ. ਅਤੇ 1 ਜੀ.ਬੀ. ਰੈਮ ਵਰਗੇ ਸਪੈਸੀਫਿਕੇਸ਼ਨ ਹਨ। ਇਸ 'ਚ 8 ਜੀ.ਬੀ. ਇੰਟਰਨਲ ਸਟੋਰੇਜ ਹੈ ਜੋ 32 ਜੀ.ਬੀ. ਤਕ ਮਾਈਕਰੋ ਐਸ.ਡੀ. ਕਾਰਡ ਸਲਾਟ ਜ਼ਰੀਏ ਵਧਾਈ ਜਾ ਸਕਦੀ ਹੈ।
ਇਹ ਫੋਨ ਐਂਡਰਾਇਡ 4.4.2 ਕਿਟਕੈਟ 'ਤੇ ਚੱਲਦਾ ਹੈ। ਇਸ 'ਚ ਡਿਊਲ ਫਲੈਸ਼ ਦੇ ਨਾਲ 8 ਮੈਗਾਪਿਕਸਲ ਸੋਨੀ ਐਕਸਮੋਰ ਸੈਂਸਰ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਫਰੰਟ ਕੈਮਰਾ ਹੈ। ਇਸ 'ਚ 2500 ਐਮ.ਏ.ਐਚ. ਦੀ ਬੈਟਰੀ ਹੈ।
'ਮੇਕ ਇਨ ਇੰਡੀਆ' ਬਣਿਆ ਸਭ ਤੋਂ ਲੋਕਪ੍ਰਿਯ ਸਰਕਾਰੀ ਪ੍ਰੋਗਰਾਮ
NEXT STORY