ਮੁੰਬਈ- ਤੇਲ ਦਰਾਮਦਕਾਰਾਂ ਅਤੇ ਬੈਂਕਾਂ ਵੱਲੋਂ ਡਾਲਰ ਦੀ ਗਾਹਕੀ ਦੇ ਕਾਰਨ ਸੋਮਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ 12 ਪੈਸੇ ਫਿਸਲ ਕੇ ਇਕ ਹਫਤੇ ਦੇ ਹੇਠਲੇ ਪੱਧਰ 63.41 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਪਿਛਲੇ ਸੈਸ਼ਨ 'ਚ 6 ਪੈਸੇ ਦੀ ਮਜ਼ਬੂਤੀ ਦੇ ਨਾਲ ਇਹ 63.29 ਰੁਪਏ ਪ੍ਰਤੀ ਡਾਲਰ ਰਿਹਾ ਸੀ।
ਸੈਸ਼ਨ ਦੀ ਸ਼ੁਰੂਆਤ 'ਚ 21 ਪੈਸੇ ਡਿਗ ਕੇ 63.50 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਣ ਤੋਂ ਬਾਅਦ ਰੁਪਿਆ ਦਿਨ ਦੇ ਹੇਠਲੇ ਪੱਧਰ 63.53 ਰੁਪਏ ਪ੍ਰਤੀ ਡਾਲਰ ਤੱਕ ਹੇਠਾਂ ਆ ਗਿਆ। ਹਾਲਾਂਕਿ ਬਾਅਦ 'ਚ ਸੰਭਲਦੇ ਹੋਏ ਇਹ 63.34 ਰੁਪਏ ਪ੍ਰਤੀ ਡਾਲਰ ਦੇ ਸਭ ਤੋਂ ਉੱਚੇ ਪੱਧਰ 'ਤੇ ਆ ਗਿਆ। ਕਾਰੋਬਾਰ ਦੀ ਸਮਾਪਤੀ 'ਤੇ ਰੁਪਿਆ ਪਿਛਲੇ ਸੈਸ਼ਨ ਦੇ ਮੁਕਾਬਲੇ 12 ਪੈਸੇ ਟੁੱਟ ਕੇ 63.41 ਰੁਪਏ ਪ੍ਰਤੀ ਡਾਲਰ 'ਤੇ ਰਿਹਾ।
ਕਾਰੋਬਾਰੀਆਂ ਨੇ ਦੱਸਿਆ ਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੇ ਮਜ਼ਬੂਤ ਹੋਣ ਨਾਲ ਰੁਪਿਆ ਹੇਠਾਂ ਆਇਆ। ਇਸ ਤੋਂ ਇਲਾਵਾ ਸ਼ੇਅਰ ਬਾਜ਼ਾਰ ਦੇ ਗਿਰਾਵਟ 'ਚ ਬੰਦ ਹੋਣ ਦਾ ਦਬਾਅ ਵੀ ਇਸ 'ਤੇ ਦੇਖਿਆ ਗਿਆ।
ਕੱਲ ਲਾਂਚ ਹੋਵੇਗਾ ਸਭ ਤੋਂ 'ਆਕਰਸ਼ਕ TV', ਜਿਸ ਦੀ HD ਤੋਂ 4 ਗੁਣਾ ਵੱਧ ਹੈ ਕੁਆਲਿਟੀ (ਦੇਖੋ ਤਸਵੀਰਾਂ)
NEXT STORY